ਪਿਪਲਾਵਾਲਾ 'ਚ ਦਹਿਸ਼ਤ ਦਾ ਮਹੌਲ, ਝਾੜੀਆਂ 'ਚੋਂ ਮਿਲੀ ਜਨਾਨੀ ਦੀ ਲਾਸ਼

09/27/2020 11:31:51 PM

ਹੋਸ਼ਿਆਰਪੁਰ(ਅਮਰੇਂਦਰ ਸਿਸ਼ਰਾ)- ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਡਿਗਾਨਾ ਰੋਡ ਤੇ ਪਿਪਲਾਵਾਲਾ ਦੇ ਵਿਚਕਾਰ ਝਾਡ਼ੀਆਂ 'ਚ ਇੱਕ ਔਰਤ ਦੀ ਲਾਸ਼ ਮਿਲਣ ਕਾਰਨ ਆਲੇ-ਦੁਆਲੇ ਦੇ ਖੇਤੱਰ 'ਚ ਦਹਿਸ਼ਤ ਫੈਲ ਗਈ। ਮ੍ਰਿਤਕ ਦੀ ਪਛਾਣ ਪ੍ਰੇਮਲਤਾ ਪਤਨੀ ਅਜੇ ਕੁਮਾਰ ਵਾਸੀ ਰੋਡ਼ੀਆਂ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਨਾ ਮਾਡਲ ਟਾਊਨ ਦੇ ਇੰਸਪੈਕਟਰ ਮਨਮੋਹਨ ਕੁਮਾਰ ਪੁਲਸ ਅਧਿਕਾਰੀਆਂ ਨਾਲ ਮੋਕੇ 'ਤੇ ਪੁੱਜੇ ਤੇ ਮਾਮਲੇ ਦੀ ਜਾਂਚ 'ਚ ਲੱਗ ਗਏ। ਇਸ ਦੌਰਾਨ ਪੁਲਸ ਨੇ ਪਿਪਲਾਵਾਲਾਂ ਦੇ ਹੀ ਰਹਿਣ ਵਾਲੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਪੁੱਛ-ਗਿੱਛ ਕਰ ਰਹੀ ਹੈ। ਮ੍ਰਿਤਕ ਪ੍ਰੇਮਲਤਾ ਦਾ ਵਿਆਹ 16 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ 2 ਬੱਚੇ ਹਨ। 

ਪੁਲਸ ਮੁਤਾਬਕ ਪ੍ਰੇਮਲਤਾ ਕੱਲ ਦੁਪਹਿਰ ਦੇ ਵੇਲੇ ਆਪਣੀ ਬਾਈਕ 'ਤੇ ਸ਼ਹਿਰ ਜਾ ਰਹੀ ਸੀ। ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤੀ ਤਾਂ ਪਰਿਵਾਰ ਦੇ ਲੋਕ ਪਰੇਸ਼ਾਨ ਹੋ ਗਏ। ਪਰਿਵਾਰ ਦੇ ਲੋਕਾਂ ਨੇ ਜਦੋਂ ਪ੍ਰੇਮਲਤਾ ਦੇ ਮਾਈਕੇ ਫੋਨ ਕੀਤਾ ਤਾਂ ਮਾਈਕਾ ਪਰਿਵਾਰ ਵੀ ਪਰੇਸ਼ਾਨ ਹੋ ਗਿਆ। ਇਸ ਦੌਰਾਨ ਐਤਵਾਰ ਸਵੇਰ ਨੂੰ ਕਿਸੇ ਨੇ ਪਰਿਵਾਰ ਨੂੰ ਫੋਨ 'ਤੇ ਦੱਸਿਆ ਕਿ ਪਿਪਲਾਵਾਲਾ ਦੇ ਕੋਲ ਇਕ ਔਰਤ ਦੀ ਲਾਸ਼ ਮਿਲੀ ਹੈ। ਪਰਿਵਾਰ ਦੇ ਲੋਕਾਂ ਨੇ ਮੌਕੇ 'ਤੇ ਪੁੱਜ ਕੇ ਲਾਸ਼ ਦੀ ਪਛਾਣ ਪ੍ਰੇਮਲਤਾਂ ਵਜੋਂ ਕੀਤੀ। ਪਰਿਵਾਰ ਵੱਲੋਂ ਪਿਪਲਾਵਾਲਾ ਦੇ ਹੀ ਰਹਿਣ ਵਾਲੇ ਇਕ ਸ਼ੱਕੀ ਵਿਅਕਤੀ ਦਾ ਨਾਮ ਲੈਣ 'ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।  
ਇਸ ਸਬੰਧੀ ਜਦੋਂ ਪੁਲਸ ਨੂੰ ਪੁੱਛਿਆ ਗਿਆ ਤਾਂ ਇੰਸਪੈਕਟਰ ਮਨਮੋਹਨ ਕੁਮਾਰ ਨੇ ਕਿਹਾ ਕਿ ਇਹ ਸਾਡੀ ਨਜ਼ਰ 'ਚ ਕਤਲ ਦਾ ਹੀ ਮਾਮਲਾ ਲੱਗ ਰਿਹਾ ਹੈ। ਇਹ ਔਰਤ ਪਿਪਲਾਵਾਲਾ ਕਿਉਂ ਆਈ ਤੇ ਸ਼ੱਕੀ ਵਿਅਕਤੀ ਨਾਲ ਇਸ ਦੇ ਕੀ ਸਬੰਧ ਸੀ ਪੁਲਸ ਉਸ ਦੀ ਜਾਂਚ 'ਚ ਲੱਗੀ ਹੋਈ ਹੈ।  
 

Bharat Thapa

This news is Content Editor Bharat Thapa