ਵਿਆਹ ਦਾ ਝਾਂਸਾ ਦੇ ਕੇ 2 ਸਾਲ ਤੱਕ ਬਣਾਉਂਦਾ ਰਿਹਾ ਸਰੀਰ ਸਬੰਧ , ਵਿਆਹ ਦਾ ਕਿਹਾ ਤਾਂ ਕਰ ਦਿੱਤਾ ਇਹ ਕਾਂਡ

07/27/2017 5:17:51 PM

ਨਵਾਂਸ਼ਹਿਰ - 23 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ 2 ਸਾਲ ਤੱਕ ਸਰੀਰਕ ਸਬੰਧ ਬਣਾਉਣ ਅਤੇ ਅਸ਼ਲੀਲ ਵੀਡਿਓ ਸ਼ੋਸ਼ਲ ਮੀਡੀਆ ਤੇ ਪਾਉਣ ਕਰਨ ਦੇ ਦੋਸ਼ੀ ਖ਼ਿਲਾਫ ਥਾਣਾ ਕਾਠਗੜ੍ਹ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨੀਲੋਫਰ (ਕਾਲਪਨਿਕ ਨਾਂ) ਨੇ ਦੱਸਿਆ ਕਿ ਆਂਸਰੋਂ ਦੀ ਇਕ ਫ਼ੈਕਟਰੀ 'ਚ ਪੇਂਟ ਦਾ ਕੰਮ ਕਰਨ ਵਾਲੇ ਨੌਜਵਾਨ ਲਲੀਤ ਕੁਮਾਰ ਪੁੱਤਰ ਪੈਹਲ ਸਿੰਘ ਵਾਸੀ ਜ਼ਿਲਾਂ ਸਹਾਰਨਪੁਰ (ਯੂ.ਪੀ) ਜੋ ਪਿੰਡ ਦੇ ਇਕ ਪੀ. ਜੀ. 'ਚ ਰਹਿੰਦਾ ਹੈ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾ ਲਏ ਸਨ। ਉਸਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਹ ਉਸਦਾ ਸ਼ਰੀਰਿਕ ਸ਼ੋਸ਼ਣ ਕਰਦਾ ਆ ਰਿਹਾ ਸੀ। ਜਦੋਂ ਉਸਨੇ ਨੌਜਵਾਨ ਨਾਲ ਵਿਆਹ ਕਰਨ ਦੀ ਜਿੱਦ ਕੀਤੀ ਤਾਂ ਉਸਨੇ ਉਸਦੀ ਅਸ਼ਲੀਲ ਵੀਡੀਓ ਮੋਬਾਇਲ ਤੇ ਬਣਾ ਕੇ ਸ਼ੋਸਲ ਮੀਡੀਆ ਤੇ ਪਾ ਦਿੱਤੀ। ਹੁਣ ਜਦੋਂ ਉਹ ਉਸ ਨਾਲ ਵਿਆਹ ਕਰਨ ਦੀ ਗੱਲ ਕਰਦੀ ਹੈ ਤਾਂ ਉਹ ਉਸਨੂੰ ਨਾ ਕੇਵਲ ਧਮਕੀ ਦਿੰਦਾ ਹੈ ,ਬਲਕਿ ਦੂਸਰੇ ਧਰਮ ਤੇ ਸੰਪਰਦਾਇ ਨਾਲ ਸੰਬੰਧਤ ਹੋਣ ਦੇ ਕਾਰਨ ਵਿਆਹ ਨਹੀਂ ਹੋ ਸਕਦਾ ਦਾ ਬਹਾਨਾ ਬਣਾ ਕੇ ਉਸਨੂੰ ਡਰਾਉਂਦਾ ਧਮਕਾਉਂਦਾ ਵੀ ਹੈ। ਉਸਨੇ ਦੱਸਿਆ ਕਿ ਉਸਨੇ ਉਸਦੀ ਅਸ਼ਲੀਲ ਵੀਡਿਓ ਸ਼ੋਸ਼ਲ ਮੀਡੀਆ ਤੇ ਪਾ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਹਿਲਾਂ ਉਹ ਆਪਣੀ ਬਦਨਾਮੀ ਦੇ ਕਾਰਨ ਚੁੱਪ ਰਹੀ ਸੀ ਪਰ ਹੁਣ ਉਸਨੇ ਪੂਰੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸਣ ਦੇ ਬਾਅਦ ਪੁਲਸ ਦੇ ਕੋਲ ਸ਼ਿਕਾਇਤ ਕਰਨ ਦਾ ਫ਼ੈਸਲਾ ਲਿਆ। ਪੁਲਸ ਨੇ ਸ਼ਿਕਾਇਤ ਦੇ ਅਧਾਰ ਤੇ ਦੋਸ਼ੀ ਲਲਿਤ ਕੁਮਾਰ ਪੁੱਤਰ ਪੈਹਲ ਸਿੰਘ ਦੇ ਖ਼ਿਲਾਫ ਧਾਰਾ 376, 354-ਸੀ. ਆਈ. ਟੀ. ਐਕਟ 2000 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।