ਮਾਸੂਮ ਬੱਚੀਆਂ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ

07/13/2021 10:53:04 AM

ਫਿਲੌਰ (ਭਾਖੜੀ) : ਇੱਥੇ 2 ਮਾਸੂਮ ਬੱਚੀਆਂ ਵੱਲੋਂ ਸਲਫ਼ਾਸ ਦੀਆਂ ਗੋਲੀਆਂ ਨਿਗਲਣ ਮਗਰੋਂ 4 ਸਾਲਾ ਦੀ ਛੋਟੀ ਭੈਣ ਦੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦੀ ਵੱਡੀ ਭੈਣ ਅਨਿਸ਼ਾ (6) ਜ਼ਿੰਦਗੀ-ਮੌਤ ਨਾਲ ਲੜ ਰਹੀ ਹੈ। ਇਸ ਘਟਨਾ 'ਚ ਉਸ ਸਮੇਂ ਜ਼ਬਰਦਸਤ ਮੋੜ ਆ ਗਿਆ, ਜਦੋਂ ਪਤਾ ਲੱਗਾ ਹੈ ਕਿ ਬੱਚੀਆਂ ਨੇ ਜ਼ਹਿਰ ਨਿਗਲਿਆ ਨਹੀਂ, ਸਗੋਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਜ਼ਹਿਰ ਦਿੱਤਾ ਸੀ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਕਬੱਡੀ ਖਿਡਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ

ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬੱਚੀਆਂ ਦੇ ਦਾਦਾ ਗਿਆਨ ਚੰਦ ਨੇ ਦੱਸਿਆ ਕਿ ਬੱਚੀਆਂ ਦੇ ਪਿਤਾ ਗੌਰਵ ਦੀ 3 ਹਫ਼ਤੇ ਪਹਿਲਾਂ ਇਕ ਦੁਰਘਟਨਾ ਵਿਚ ਮੌਤ ਹੋ ਚੁੱਕੀ ਹੈ, ਜਿਸ ਦੀ ਇੰਸ਼ੋਰੈਂਸ ਅਤੇ ਐੱਫ. ਡੀ. ਆਰ. ਦੇ ਰੁਪਏ ਦੋਵੇਂ ਬੱਚੀਆਂ ਦੇ ਨਾਂ ’ਤੇ ਹੋਣੇ ਸੀ ਅਤੇ ਉਨ੍ਹਾਂ ਦੇ ਬਾਲਗ ਹੋਣ ਤੋਂ ਬਾਅਦ ਉਹ ਉਨ੍ਹਾਂ ਪੈਸਿਆਂ ਨੂੰ ਕਢਵਾ ਸਕਦੀਆਂ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦੀ ਮਾਂ ਹੀਨਾ ਨੇ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਨਾ ਚਾਹਿਆ।

ਇਹ ਵੀ ਪੜ੍ਹੋ : ਸਪਾ ਸੈਂਟਰਾਂ ਦੀ ਆੜ 'ਚ ਚੱਲ ਰਿਹੈ ਗੰਦਾ ਧੰਦਾ, ਮਸਾਜ ਦੀ ਫ਼ੀਸ ਲੈ ਕੇ ਦਿੱਤੀ ਜਾਂਦੀ ਹੈ ਜਿਸਮ ਫਿਰੋਸ਼ੀ ਦੀ ਆਫ਼ਰ

ਮਾਂ ਨੇ ਸੋਚਿਆ ਕਿ ਬੱਚੀਆਂ ਦੇ ਮਰਨ ਤੋਂ ਬਾਅਦ ਸਾਰਾ ਪੈਸਾ ਉਸ ਨੂੰ ਮਿਲ ਜਾਵੇਗਾ। ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਦੱਸਿਆ ਕਿ ਵਾਰਡ ਨੰਬਰ-10 ਦੇ ਮੁਹੱਲਾ ਵਾਸੀ ਅਤੇ ਪੀੜਤ ਪਰਿਵਾਰ ਦੇ ਲੋਕ ਮੌਜੂਦਾ ਕੌਂਸਲਰ ਰਾਕੇਸ਼ ਕਾਲੀਆ ਅਤੇ ਸਾਬਕਾ ਕੌਂਸਲਰ ਨੀਤੂ ਡਾਬਰ ਦੇ ਨਾਲ ਪੁਲਸ ਥਾਣੇ ਪੁੱਜੇ ਅਤੇ ਮੁਲਜ਼ਮ ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਸਲਫ਼ਾਸ ਦੀਆਂ ਗੋਲੀਆਂ ਘਰੋਂ ਬਰਾਮਦ ਕੀਤੀਆਂ ਹਨ। ਬੱਚੀਆਂ ਦੇ ਦਾਦੇ ਦੀ ਸ਼ਿਕਾਇਤ ’ਤੇ ਹੀਨਾ ਅਤੇ ਉਸ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮੁੱਖ ਮੰਤਰੀ ਵੱਲੋਂ 'ਉਦਯੋਗਾਂ' 'ਤੇ ਲਾਈਆਂ ਸਾਰੀਆਂ ਬਿਜਲੀ ਪਾਬੰਦੀਆਂ ਹਟਾਉਣ ਦੇ ਹੁਕਮ
ਵੱਡੀ ਧੀ ਨੇ ਕਿਹਾ ਉਨ੍ਹਾਂ ਨੂੰ ਜ਼ਹਿਰ ਮਾਂ ਨੇ ਦਿੱਤਾ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ
ਜ਼ਹਿਰ ਨਿਗਲਣ ਤੋਂ ਬਾਅਦ ਦੋਵੇਂ ਬੱਚੀਆਂ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੇ ਇਲਾਜ ਦੌਰਾਨ ਜਿਊਂਦੀ ਬੱਚੀ ਅਨਿਸ਼ਾ (6) ਨੇ ਦੱਸਿਆ ਕਿ ਉਨ੍ਹਾਂ ਦੋਵੇਂ ਭੈਣਾਂ ਨੇ ਜ਼ਹਿਰ ਖ਼ੁਦ ਨਹੀਂ ਖਾਧਾ, ਸਗੋਂ ਉਨ੍ਹਾਂ ਦੀ ਮਾਂ ਨੇ ਪਹਿਲਾਂ ਉਸ ਦੀ ਛੋਟੀ ਭੈਣ ਨੂੰ ਅਤੇ ਫਿਰ ਉਸ ਨੂੰ ਜ਼ਹਿਰ ਦੀ ਗੋਲੀ ਖਾਣ ਲਈ ਕਿਹਾ। ਉਸ ਨੇ ਮਨ੍ਹਾਂ ਵੀ ਕੀਤਾ ਪਰ ਮਾਂ ਨੇ ਜ਼ਬਰਦਸਤੀ ਖੁਆ ਦਿੱਤੀ। ਮਾਸੂਮ ਬੱਚੀ ਸਬੰਧੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਹਸਪਤਾਲ ’ਚ ਪਈ ਹੁਣ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita