ਫਗਵਾੜਾ ਬੰਦ ਨੂੰ ਲੈ ਕੇ ਬੱਸਾਂ ਦਾ ਬਦਲਿਆ ਰੂਟ

04/14/2018 2:35:19 PM

ਫਗਵਾੜਾ (ਜਲੋਟਾ)— ਕਪੂਰਥਲਾ ਦੇ ਸ਼ਹਿਰ ਫਗਵਾੜਾ 'ਚ ਬੀਤੀ ਰਾਤ ਗੋਲ ਚੌਕ 'ਚ ਦਲਿਤ ਜਥੇਬੰਦੀਆਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ 'ਚ ਹੋਏ ਦੋ ਧਿਰਾਂ 'ਚ ਪਥਰਾਅ ਦਾ ਵਿਵਾਦ ਭੱਖ ਗਿਆ ਹੈ, ਜਿਸ ਦੇ ਕਾਰਨ ਅੱਜ ਵੀ ਫਗਵਾੜਾ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਥਿਤੀ ਨੂੰ ਦੇਖਦੇ ਹੋਏ ਅੱਜ ਪੂਰਾ ਫਗਵਾੜਾ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਬੱਸਾਂ ਦੇ ਰਸਤੇ ਬਦਲ ਦਿੱਤੇ ਗਏ ਹਨ। ਰਸਤੇ ਡਾਇਵਰਟ ਹੋਣ ਦੇ ਕਾਰਨ ਆਮ ਲੋਕਾਂ ਸਮੇਤ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਤਣਾਅ ਦੇ ਚਲਦਿਆਂ ਜਲੰਧਰ ਅਤੇ ਫਿਲੌਰ ਤੋਂ ਜਾਣ ਵਾਲੀਆਂ ਬੱਸਾਂ ਦੇ ਰੂਟ ਬਦਲ ਦਿੱਤੇ ਗਏ ਹਨ। 
ਤੁਹਾਨੂੰ ਦੱਸ ਦਈਏ ਬੀਤੇ ਦਿਨ ਹੋਈ ਇਸ ਘਟਨਾ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਜਦਕਿ 6 ਸਕੂਟਰ ਅਤੇ ਇਕ ਕਾਰ ਦੀ ਭੰਨਤੋੜ ਕੀਤੀ ਗਈ ਸੀ। ਉਥੇ ਹੀ ਫਗਵਾੜਾ ਦੇ ਐੱਸ. ਐੱਸ. ਪੀ. ਪੀ. ਐੱਸ. ਪੰਡਾਲ ਦਾ ਕਹਿਣਾ ਹੈ ਕਿ ਫਗਵਾੜਾ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਅੱਜ ਪੂਰਾ ਫਗਵਾੜਾ ਬੰਦ ਕਰ ਦਿੱਤਾ ਗਿਆ ਹੈ।