ਪੀ. ਜੀ. ਆਈ. ''ਚ ਮਰੀਜ਼ਾਂ ਦੀ ਵਧਦੀ ਭੀੜ ''ਤੇ ਪ੍ਰਸ਼ਾਸਨ ਚਿੰਤਾ ''ਚ

07/18/2018 10:35:50 AM

ਚੰਡੀਗੜ੍ਹ (ਰਵੀ) : ਚੰਡੀਗੜ੍ਹ ਪੀ. ਜੀ. ਆਈ. ਦੇ ਮਰੀਜ਼ਾਂ ਦੀ ਵਧਦੀ ਭੀੜ ਪੀ. ਜੀ. ਆਈ. ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਰੋਜ਼ ਹਜ਼ਾਰਾਂ ਮਰੀਜ਼ ਇਲਾਜ ਲਈ ਆ ਰਹੇ ਹਨ, ਜਿਸ ਕਾਰਨ ਪੀ. ਜੀ. ਆੀ. ਦੇ ਵਿਭਾਗਾਂ 'ਤੇ ਬੋਝ ਪੈ ਰਿਹਾ ਹੈ। ਉੱਥੇ ਹੀ ਡਾਕਟਰਾਂ ਨੂੰ ਵੀ ਕਈ-ਕਈ ਘੰਟੇ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈ। ਪੀ. ਜੀ. ਆਈ. 'ਚ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਮਰੀਜ਼ ਆਉਂਦੇ ਹਨ, ਜਿਸ ਨਾਲ ਪੀ. ਜੀ. ਆਈ. 'ਤੇ ਮਰੀਜ਼ਾਂ ਦਾ ਕਾਫੀ ਬੋਝ ਹੈ। ਹਾਲਾਂਕਿ ਪੀ. ਜੀ. ਆਈ. ਵਲੋਂ ਭੀੜ ਨੂੰ ਕੰਟਰੋਲ ਕਰਨ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ ਪਰ ਉਨ੍ਹਾਂ ਦੇ ਪੂਰਾ ਹੋਣ 'ਚ ਕਾਫੀ ਸਮਾਂ ਲੱਗ ਰਿਹਾ ਹੈ, ਜਿਸ ਨਾਲ ਇਹ ਵਧਦੀ ਜਾ ਰਹੀ ਹੈ।
ਪੀ. ਜੀ. ਆਈ. 'ਚ ਨਹਿਰੂ ਹਸਪਤਾਲ ਦਾ ਵਿਸਥਾਰ ਦਾ ਕੰਮ ਜਾਰੀ ਹੈ। ਇੱਥੇ ਇਕ ਨਵਾਂ ਹਸਪਤਾਲ ਬਣਾਇਆ ਜਾ ਰਿਹਾ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ ਨਹਿਰੂ ਹਸਪਤਾਲ 'ਤੇ ਮਰੀਜ਼ਾਂ ਦਾ ਬੋਝ ਘੱਟ ਹੋ ਸਕੇਗਾ ਪਰ ਇਸ ਹਸਪਤਾਲ ਦੇ ਪੂਰਾ ਹੋਣ 'ਚ ਤੈਅ ਸਮੇਂ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਹਸਪਤਾਲ ਦਾ ਨਿਰਮਾਣ ਕੰਮ ਕਈ ਵਾਰ ਰੁਕਿਆ। ਇਸ ਕਾਰਨ ਇਸ ਦੇ ਤਿਆਰ ਹੋਣ 'ਚ ਸਮਾਂ ਲੱਗ ਰਿਹਾ ਹੈ।