ਪੀ. ਜੀ. ਆਈ. ''ਚ ਵੀ ਸੈਕਸ ਚੇਂਜ ਸਰਜਰੀ ਸ਼ੁਰੂ, ਹੁਣ ਤੱਕ 8 ਆਪ੍ਰੇਸ਼ਨ ਕਰ ਚੁੱਕਾ ਹੈ ਹਸਪਤਾਲ

11/24/2017 3:50:14 AM

ਚੰਡੀਗੜ੍ਹ - ਪੈਦਾਇਸ਼ ਅਤੇ ਬਨਾਵਟ ਭਾਵੇਂ ਹੀ ਇਕ ਮਰਦ ਦੀ ਹੈ ਪਰ ਦਿਮਾਗ ਵਿਚ ਕਿਤੇ ਨਾ ਕਿਤੇ ਇਹ ਹੈ ਕਿ ਭਗਵਾਨ ਨੇ ਗਲਤ ਸਰੀਰ ਵਿਚ ਪੈਦਾ ਕਰ ਦਿੱਤਾ ਹੈ। ਮੈਡੀਕਲ ਫੀਲਡ ਵਿਚ ਹੋ ਰਹੀ ਐਡਵਾਸਮੈਂਟ ਇੰਨੀ ਵਧ ਗਈ ਹੈ ਕਿ ਸਰਜਰੀ ਜ਼ਰੀਏ ਇਕ ਮਰਦ ਨੂੰ ਔਰਤ ਬਣਾਇਆ ਜਾ ਸਕਦਾ ਹੈ ਜਾਂ ਔਰਤ ਨੂੰ ਮਰਦ ਦਾ ਰੂਪ ਦਿੱਤਾ ਜਾ ਸਕਦਾ ਹੈ। ਪੀ. ਜੀ. ਆਈ. ਐਂਡ੍ਰੋਕਰਾਈਨੋਲਾਜੀ ਵਿਭਾਗ ਦੇ ਹੈੱਡ ਪ੍ਰੋ. ਅਨਿਲ ਭੰਸਾਲੀ ਨੇ ਦੱਸਿਆ ਕਿ ਹੁਣ ਤੱਕ ਸੈਕਸ ਚੇਂਜ ਆਪ੍ਰੇਸ਼ਨ ਲਈ ਭਾਰਤ ਦੇ ਲੋਕ ਥਾਈਲੈਂਡ ਅਤੇ ਈਰਾਨ ਜਾਂਦੇ ਸਨ ਪਰ ਹੁਣ  ਪੀ. ਜੀ .ਆਈ. ਵਿਚ ਵੀ ਸੈਕਸ ਚੇਂਜ ਵਰਗੀ ਸਰਜਰੀ ਦੀ ਸਹੂਲਤ ਮੁਹੱਈਆ ਹੋ ਗਈ ਹੈ।
ਪੀ. ਜੀ. ਆਈ. ਵਿਚ ਹਰ ਮਹੀਨੇ 3-4 ਮਰੀਜ਼ ਆ ਰਹੇ ਹਨ ਜੋ ਜੈਂਡਰ ਡਿਸਫੋਰੀਆ ਟਰਾਂਸਜੈਂਡਰਸ ਨਾਲ ਜੂਝ ਰਹੇ ਹਨ। ਡਾਕਟਰਾਂ ਦੀ ਮੰਨੀਏ ਤਾਂ ਜੈਂਡਰ ਡਿਸਫੋਰੀਆ ਦਾ ਸਾਹਮਣਾ ਕਰ ਰਹੇ ਲੋਕ ਸਰੀਰਕ ਤੌਰ 'ਤੇ ਬਿਲਕੁਲ ਠੀਕ ਹੁੰਦੇ ਹਨ। ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਪਰ ਉਨ੍ਹਾਂ ਦੇ ਦਿਮਾਗ ਵਿਚ ਕਿਤੇ ਨਾ ਕਿਤੇ ਆਪਣੇ ਸਰੀਰ ਨਾਲ ਪਿਆਰ ਨਹੀਂ ਹੁੰਦਾ ਜਾਂ ਇੰਝ ਕਹੀਏ ਕਿ ਉਨ੍ਹਾਂ ਦਾ ਮਨ ਇਕ ਔਰਤ ਜਾਂ ਮਰਦ ਵਾਲਾ ਹੁੰਦਾ ਹੈ ਜੋ ਉਨ੍ਹਾਂ ਦੇ ਜੈਂਡਰ ਤੋਂ ਉਲਟ ਹੁੰਦਾ ਹੈ। 
ਪੀ. ਜੀ. ਆਈ. ਵਿਚ 24 ਤੇ  25 ਨਵੰਬਰ ਦਰਮਿਆਨ ਗੋਨਾਈਡਸ (ਔਰਤ ਅਤੇ ਮਰਦ ਦੇ ਜਨਨ ਅੰਗ) 'ਤੇ ਕਾਨਫਰੰਸ ਕਰਵਾਈ ਜਾ ਰਹੀ ਹੈ। ਹੁਣ ਤੱਕ ਇਕੋ  ਸਮੇਂ ਵਿਚ ਜਾਂ ਤਾਂ ਔਰਤ ਜਾਂ ਮਰਦ ਗੋਨਾਈਡਸ 'ਤੇ ਕਾਨਫਰੰਸ ਹੁੰਦੀ ਆਈ ਹੈ। ਪੀ. ਜੀ. ਆਈ. ਐਂਡ੍ਰੋਕਰਾਈਨੋਲਾਜੀ ਵਿਭਾਗ ਦੇ ਹੈੱਡ ਪ੍ਰੋ. ਭੰਸਾਲੀ ਦੀ ਮੰਨੀਏ ਤਾਂ ਇਹ ਦੁਨੀਆ ਭਰ ਵਿਚ ਆਪਣੀ ਪਹਿਲੀ ਕਾਨਫਰੰਸ ਹੈ। ਦੇਸ਼-ਵਿਦੇਸ਼ ਤੋਂ 300 ਡੈਲੀਗੇਟਸ ਇਸ ਵਿਚ ਹਿੱਸਾ ਲੈਣ ਵਾਲੇ ਹਨ। ਪੀ. ਜੀ. ਆਈ. ਦੇ ਐਂਡ੍ਰੋਕਰਾਈਨੋਲਾਜੀ ਵਿਭਾਗ ਵਿਚ ਡਾਈਬਟੀਜ਼ ਅਤੇ ਥਾਈਰਾਈਡ ਦੇ ਬਾਅਦ ਗੋਨਾਈਡਸ ਦੀ ਸਮੱਸਿਆ ਸਬੰਧੀ ਹੀ (15 ਫੀਸਦੀ) ਮਰੀਜ਼ ਸਭ ਤੋਂ ਵੱਧ ਪਹੁੰਚਦੇ ਹਨ।
ਪੀ. ਜੀ. ਆਈ. ਦੇ ਪ੍ਰੋ. ਭੰਸਾਲੀ ਦੀ ਮੰਨੀਏ ਤਾਂ ਹਸਪਤਾਲ ਵਿਚ ਪਿਛਲੇ 3 ਸਾਲਾਂ ਵਿਚ 8 ਲੋਕਾਂ ਦੇ ਸੈਕਸ ਚੇਂਜ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ, ਜਿਸ ਵਿਚੋਂ 2 ਮਹਿਲਾਵਾਂ ਨੂੰ ਸਰਜਰੀ ਰਾਹੀਂ ਮਰਦ ਬਣਾਇਆ ਗਿਆ, ਜਦਕਿ 6 ਲੋਕਾਂ ਨੂੰ ਮਰਦ ਤੋਂ ਔਰਤਾਂ ਬਣਾਇਆ ਗਿਆ ਹੈ। ਪੀ. ਜੀ. ਆਈ. ਐਂਡਰੋਕ੍ਰਾਈਨੋਲਾਜੀ ਵਿਭਾਗ ਦੀ ਹੀ ਪ੍ਰੋ. ਸੰਜੇ ਬਡਾਡਾ ਨੇ ਦੱਸਿਆ ਕਿ ਪੀ. ਜੀ. ਆਈ. ਨੇ ਆਪਣਾ ਲਾਸਟ ਸੈਕਸ ਚੇਂਜ ਆਪ੍ਰੇਸ਼ਨ ਪਿਛਲੇ ਸਾਲ ਹੀ ਕੀਤਾ ਹੈ, ਜਿਸ 'ਚ ਇਕ ਸ਼ਹਿਰ ਦੇ ਹੀ ਇਕ ਵਿਅਕਤੀ ਨੂੰ ਸਰਜਰੀ ਦੀ ਮਦਦ ਨਾਲ ਮਰਦ ਤੋਂ ਔਰਤ ਬਣਾਇਆ ਗਿਆ ਹੈ। ਡਾਕਟਰਾਂ ਦੀ ਮੰਨੀਏ ਤਾਂ ਇਹ ਆਪ੍ਰੇਸ਼ਨ ਕੋਈ ਆਸਾਨ ਨਹੀਂ ਹੈ। ਇਸ ਨਾਲ ਘੱਟ ਤੋਂ ਘੱਟ ਇਕ ਸਾਲ ਜਾਂ ਇਸ ਤੋਂ ਜ਼ਿਆਦਾ ਦਾ ਸਮਾਂ ਲੱਗਦਾ ਹੈ। ਬਕਾਇਦਾ ਮਰੀਜ਼ ਦਾ ਸਾਈਕੈਟ੍ਰਿਕ ਅਨੈਲਾਸਿਸ ਹੁੰਦਾ ਹੈ, ਜਿਸ ਨਾਲ 4 ਜਾਂ 5 ਮਹੀਨੇ ਦੇ ਫਾਲੋਅੱਪ ਤੋਂ ਬਾਅਦ ਪੇਰੈਂਟਸ ਦਾ ਕੰਸੈਂਟ ਲੈਣ ਦੇ ਬਾਅਦ ਯੂਰੋਲਾਜੀ ਵਿਭਾਗ ਵਿਚ ਇਹ ਆਪ੍ਰੇਸ਼ਨ ਕੀਤਾ ਜਾਂਦਾ ਹੈ। 
ਪ੍ਰੋ. ਬਡਾਡਾ ਮੁਤਾਬਕ ਇਸ ਦਾ ਪ੍ਰੋਸੈੱਸ ਲੰਬਾ ਹੋਣ ਦੀ ਵਜ੍ਹਾ ਹੈ ਕਿ ਮਰੀਜ਼ਾਂ ਨੂੰ ਕਈ ਸਟੇਜਾਂ ਤੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕੋਲ ਕਈ ਅਜਿਹੇ ਮਰੀਜ਼ ਵੀ ਆਉਂਦੇ ਹਨ ਜੋ ਸ਼ੁਰੂਆਤੀ ਦੌਰ ਵਿਚ ਤਾਂ ਸੈਕਸ ਚੇਂਜ ਕਰਵਾਉਣਾ ਚਾਹੁੰਦੇ ਸੀ ਪਰ ਸਾਈਕੈਟ੍ਰਿਕ ਕਾਊਂਸਲਿੰਗ ਤੋਂ ਬਾਅਦ ਉਨ੍ਹਾਂ ਦਾ ਮਾਈਂਡ ਸੈੱਟ ਚੇਂਜ ਹੋ ਗਿਆ। ਡਾਕਟਰਾਂ ਦੀ ਮੰਨੀਏ ਤਾਂ ਕਈ ਵਾਰ ਮਰੀਜ਼ ਸਰਜਰੀ ਦਾ ਫੈਸਲਾ ਇਸ ਲਈ ਵੀ ਲੈ ਲੈਂਦੇ ਹਨ ਕਿਉਂਕਿ ਉਹ ਆਪਣੇ ਸੇਮ ਸੈਕਸ ਪਾਰਟਨਰ ਨੂੰ ਪਸੰਦ ਕਰਦੇ ਹਨ, ਜਿਸ ਦੇ ਨਾਲ ਉਹ ਲਾਈਫ ਬਿਤਾਉਣਾ ਚਾਹੁੰਦੇ ਹਨ ਪਰ ਕਾਊਂਸਲਿੰਗ ਤੋਂ ਜਦ ਲੰਘਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਿਰਫ ਮਾਈਂਡ ਦਾ ਫ੍ਰੇਜ ਸੀ।