ਪੀ. ਜੀ. ਆਈ. ਆਉਣ ਵਾਲਿਆਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ

07/18/2019 10:53:47 AM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਨੂੰ ਹੁਣ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ। ਬੁੱਧਵਾਰ ਨੂੰ ਦਿੱਲੀ 'ਚ ਪੀ. ਜੀ. ਆਈ. ਸਟੈਂਡਿੰਗ ਫਾਈਨਾਂਸ ਕਮੇਟੀ ਦੀ ਮੀਟਿੰਗ ਹੋਈ। ਸਿਹਤ ਸਕੱਤਰ ਪ੍ਰੀਤੀ ਸੁਧਨ ਦੀ ਪ੍ਰਧਾਨਗੀ 'ਚ ਹੋਈ ਇਸ ਮੀਟਿੰਗ 'ਚ ਪੀ. ਜੀ. ਆਈ. ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਅਮਿਤਾਭ ਅਵਸਥੀ ਮੌਜੂਦ ਰਹੇ। ਖਾਸ ਗੱਲ ਇਹ ਰਹੀ ਕਿ ਮੀਟਿੰਗ 'ਚ ਪੀ. ਜੀ. ਆਈ. ਦੇ ਅਹਿਮ ਪ੍ਰਾਜੈਕਟਾਂ 'ਚੋਂ ਇਕ ਕਿਉ ਮੈਨਜਮੈਂਟ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਟੈਸਟ ਦੀ ਫੀਸ ਭਰਨ ਲਈ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ। ਪੀ. ਜੀ. ਆਈ. 'ਚ ਇਸ ਕਿਊ ਮੈਨਜਮੈਂਟ ਸਿਸਟਮ ਨੂੰ ਲੈ ਕੇ ਪਿਛਲੇ ਸਾਲ ਤੋਂ ਕੰਮ ਕੀਤਾ ਜਾ ਰਿਹਾ ਸੀ।
ਕਾਰਡ ਰਜਿਸਟ੍ਰੇਸ਼ਨ ਅਤੇ ਟੈਸਟ ਦੀ ਫੀਸ ਭਰਨ ਦਾ ਇਹ ਕੰਮ ਉਂਝ ਹੀ ਰਹੇਗਾ, ਜਿਵੇਂ ਏਅਰਪੋਰਟ ਬੋਰਡਿੰਗ ਪਾਸ ਬਣਾਉਣ ਦਾ ਹੁੰਦਾ ਹੈ। ਇਸ ਲਈ ਪੂਰੇ ਪੀ. ਜੀ. ਆਈ. 'ਚ ਕਿਓਸਿਕ ਲਾਏ ਜਾਣਗੇ, ਜਿਨ੍ਹਾਂ 'ਤੇ ਸਟਾਫ ਮੌਜੂਦ ਰਹੇਗਾ। ਇਸ ਦੀ ਮਦਦ ਨਾਲ ਪੀ. ਜੀ. ਆਈ. 'ਚ ਸਵੇਰੇ ਲਾਈਨਾਂ 'ਚ ਲੱਗਣ ਦੀ ਥਾਂ ਇਨ੍ਹਾਂ ਕਿਊਸਿਕ 'ਤੇ ਜਾ ਕੇ ਲੋਕ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ। ਫਿਲਹਾਲ ਕਿੰਨੇ ਕਿਓਸਕ ਪੂਰੇ ਪੀ. ਜੀ. ਆਈ. 'ਚ ਲਾਏ ਜਾਣੇ ਹਨ, ਇਹ ਅਜੇ ਤੈਅ ਨਹੀਂ ਹੈ। ਇਸ ਦੇ ਲਈ ਸਾਢੇ ਤਿੰਨ ਕਰੋੜ ਰੁਪਏ ਦਾ ਵੱਖਰਾ ਬਜਟ ਵੀ ਰੱਖਿਆ ਗਿਆ ਹੈ। ਪੀ. ਜੀ. ਆਈ. 'ਚ ਹਰਿਆਣਾ, ਹਿਮਾਚਲ, ਪੰਜਾਬ ਅਤੇ ਜੰਮੂ ਤੋਂ ਮਰੀਜ਼ ਆਉਂਦੇ ਹਨ। ਇੱਥ ਸਭ ਤੋਂ ਵੱਡੀ ਮੁਸ਼ਕਲ ਕਾਰਡ ਬਣਾਵੁਣ ਦੀ ਹੈ। ਕਈ ਘੰਟੇ ਤਾਂ ਲਾਈਨਾਂ 'ਚ ਹੀ ਖੜ੍ਹੇ ਰਹਿਣਾ ਪੈਂਦਾ ਹੈ।

Babita

This news is Content Editor Babita