ਪੈਟਰੋਲ ਪੰਪ ਦੇ ਕਰਿੰਦੇ ਨੂੰ ਬੰਦਕ ਬਣਾ ਕੇ ਦੋ ਨਕਾਬਪੋਸ਼ਾ ਵੱਲੋਂ ਪੰਪ ਤੋਂ ਲੁੱਟੀ ਹਜ਼ਾਰਾਂ ਦੀ ਨਕਦੀ ਲੁੱਟੀ

09/30/2017 5:38:20 PM

ਸੰਗਤ ਮੰਡੀ (ਮਨਜੀਤ) : ਪਿੰਡ ਚੁੱਘੇ ਖੁਰਦ ਸਥਿਤ ਬਣੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਧੁੰਨੀ ਕੇ ਕਿਸਾਨ ਸੇਵਾ ਕੇਂਦਰ ਤੋਂ ਸ਼ਨੀਵਾਰ ਸਵੇਰੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਵੇਰ 5 ਵਜੇ ਦੇ ਕਰੀਬ ਪੈਟਰੋਲ ਪੰਪ ਦਾ ਕਰਿੰਦਾ ਪੱਪੂ ਪਾਲ ਪੰਪ 'ਤੇ ਗ੍ਰਾਂਹਕਾ ਨੂੰ ਤੇਲ ਪਾ ਰਿਹਾ ਸੀ। ਚੁੱਘੇ ਖੁਰਦ ਵਾਲੇ ਪਾਸੇ ਤੋਂ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ 'ਤੇ ਆਏ ਜਿਨ੍ਹਾਂ ਦੇ ਮੂੰਹ ਸਿਰ ਕੱਪੜੇ ਨਾਲ ਬੰਨੇ ਹੋਏ ਸਨ ਤੇ ਉਨ੍ਹਾਂ ਦੇ ਹੱਥ 'ਚ ਇਕ ਦੇ ਡੰਡਾ ਅਤੇ ਦੂਸਰੇ ਦੇ ਹੱਥ 'ਚ ਪਿਸਤੌਲ ਦੱਸਿਆ ਜਾ ਰਿਹਾ ਹੈ।
ਲੁਟੇਰਿਆਂ ਨੇ ਆਉਦਿਆਂ ਹੀ ਕਰਿੰਦੇ ਨੂੰ ਫੜ ਕੇ ਪੰਪ 'ਚ ਬਣੇ ਕੈਬਿਨ 'ਚ ਲੈ ਗਏ ਜਿਥੇ ਉਨ੍ਹਾਂ ਕਰਿੰਦੇ ਦੀ ਕੁੱਟਮਾਰ ਕਰਦਿਆਂ ਉਸ ਤੋਂ ਲਗਭਗ 25 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਜਾਂਦੇ ਹੋਏ ਕਰਿੰਦੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਦਿਨ ਚੜ੍ਹਦੇ ਨੂੰ ਵਾਪਰੀ ਇਸ ਘਟਨਾ ਨਾਲ ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਸ਼ੀਆਂ ਦੇ ਹੌਂਸਲੇ ਕਿੰਨੇ ਬੁਲੰਦ ਹਨ ਜਿਨ੍ਹਾਂ ਨੇ ਬੇਖੌਫ ਹੋ ਕੇ ਘਟਨਾ ਨੂੰ ਅੰਜ਼ਾਮ ਦਿੱਤਾ। ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।