ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ’ਚ ਜ਼ਿਲਾ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ

06/01/2018 7:12:40 AM

 ਫ਼ਿਰੋਜ਼ਪੁਰ,   (ਕੁਮਾਰ)-  ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਜਿਲਾ ਕਾਂਗਰਸ ਕਮੇਟੀ  ਨੇ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਰੋਸ ਮਾਰਚ ਕਰਦੇ ਮੋਦੀ ਸਰਕਾਰ ਦ ਖਿਲਾਫ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ।
 ਧਰਨੇ ਨੂੰ ਸੰਬੋਧਨ ਕਰਦੇ ਚਮਕੌਰ ਸਿੰਘ ਢੀਂਡਸਾ, ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਭਰਾ ਹਰਿੰਦਰ ਸਿੰਘ ਖੋਸਾ ਆਦਿ ਨੇ ਕਿਹਾ ਕਿ ਜਦ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤਕ ਦੇਸ਼ ਬਹੁਤ ਵੱਡੇ ਆਰਥਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਕੇਂਦਰ ਵਿਚ ਯੂ.ਪੀ.ਏ. ਦੀ ਸਰਕਾਰ ਸੀ, ਉਦੋਂ ਅੱਜ ਦੇ ਹੀ ਦਿਨ 31 ਮਈ 2012 ਨੂੰ (6 ਸਾਲ ਪਹਿਲਾ) ਪੈਟਰੋਲ ਡੀਜ਼ਲ ਦੀ ਥੋਡ਼ੀ ਜਿਹੀ ਕੀਮਤ ਵੱਧਨ ’ਦੇ ਭਾਰਤ ਬੰਦ ਦੀ ਕਾਲ ਦਿੱਤੀ ਸੀ ਅਤੇ ਭਾਜਪਾ ਦੇ ਸ਼੍ਰੀ ਮੋਦੀ ਤੇ ਅੱਜ ਦੀ ਕੇਂਦਰ ਵਿਚ ਮੰਤਰੀ ਆਹੁਦਿਆਂ ’ਤੇ ਬੈਠੇ ਆਗੂ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਸੁਝਾਵ ਦਿੰਦੇ ਸਨ ਅਤੇ ਅੱਜ ਉਸੇ ਨਰਿੰਦਰ ਮੋਦੀ ਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਸ ਕਦਰ ਵਾਧਾ ਕਰ ਦਿੱਤਾ ਹੈ ਕਿ ਦੇਸ਼ ਦੀ ਜਨਤਾ ਵਿਚ ਹਾ-ਹਾਕਾਰ ਮੱਚ ਗਈ ਹੈ ਅਤੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਦੀ ਜੁਬਾਨ ਹੀ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਕੱਚੇ ਤੇਲ ਦੀਆਂ ਕੀਮਤਾਂ 104.09 ਡਾਲਰ ਪ੍ਰਤੀ ਬੈਰਲ ਸਨ, ਉਦੋਂ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ 40 ਰੁਪਏ 91 ਪੈਸੇ ਪ੍ਰਤੀ ਲੀਟਰ ਡੀਜ਼ਲ ਤੇ 73 ਰੁਪਏ 18 ਪੈਸੇ ਪ੍ਰਤੀ ਲੀਟਰ ਪੈਟ੍ਰੋਲ ਮੁਹੱਈਆ ਕਰਵਾਇਆ ਸੀ ਅਤੇ ਅੱਜ ਜਦ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚ ਤੇਲ ਦੀਆਂ ਕੀਮਤਾਂ ਸਿਰਫ 67.50 ਡਾਕਟਰ ਪ੍ਰਤੀ ਬੈਰਲ ਹਨ ਤਾਂ ਮੋਦੀ ਸਰਕਾਰ ਦੇ ਦੇ ਦੇ ਲੋਕਾਂ ਨੂੰ 69 ਰੁਪਏ ਲੀਟਰ ਡੀਜਲ ਅਤੇ 84 ਰੁਪਏ ਪ੍ਰਤੀ ਲੀਟਰ ਪੈਟ੍ਰੋਲ ਉਪਲੱਬਧ ਕਰਵਾ ਰਹੀ ਹੈ। 
ਢੀਂਡਸਾ, ਕੁਲਬੀਰ ਜੀਰਾ ਅਤੇ ਹਰਿੰਦਰ ਖੋਸਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਐਕਸਾਈਜ਼ ਡਿਊਟੀ ਵਧਾ ਕੇ ਦੇਸ਼ ਦੇ ਲੋਕਾਂ ਨੂੰ ਲੁੱਟ ਰਹੀ ਹੈ। ਡੀ.ਸੀ. ਫਿਰੋਜ਼ਪੁਰ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਦੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿਚ ਆਏ ਦਿਨ ਵਾਧਾ ਹੋਣ ਨਾਲ ਦੇਸ਼ ਦੀ ਕਿਸਾਨੀ ਤੇ ਉਦਯੋਗ ਬਰਬਾਦ ਹੋ ਰਹੇ ਹਨ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪੈਟ੍ਰੋਲ ਤੇ ਡੀਜ਼ਲ ਦੇ ਰੇਟਾਂ ਵਿਚ ਭਾਰੀ ਕਮੀ ਕੀਮੀ ਜਾਵੇ, ਲਗਾਏ ਗਏ ਟੈਕਸ ਹਟਾਏ ਜਾਣ। ਇਸ ਮੌਕੇ ’ਤੇ ਪ੍ਰੇਮਪਾਲ ਢਿੱਲੋ, ਰਜਨੀਸ਼ ਗੋਪਾਲ, ਜਗਸੀਰ ਖੋਸਾ, ਗੋਗੀ ਪਿਆਰੇਆਣਾ, ਕਮਲ ਕੁਮਾਰ ਮੁਦੱਕੀ, ਤਰਲੋਕ ਪਾਈਲਟ, ਤਿਲਕ ਰਾਜ ਆਡ਼ਤੀ, ਪਿੱਪਲ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਆਰਿਫ ਕੇ, ਰਿਸ਼ੀ ਸ਼ਰਮਾ, ਪ੍ਰਿੰਸ ਭਾਊ, ਮਨੀਸ਼ ਸ਼ਰਮਾ ਆਦਿ ਹਾਜ਼ਰ  ਸਨ।
  ਫਾਜ਼ਿਲਕਾ, (ਨਾਗਪਾਲ, ਲੀਲਾਧਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋ ਪੈਰੋਲੀਅਮ ਪਦਾਰਥਾਂ ਦੇ ਮੁੱਲਾਂ ਵਿਚ ਕੀਤੇ ਗਏ ਵਾਧੇ ਨੂੰ ਲੈਕੇ ਜ਼ਿਲਾ  ਪੱਧਰ ’ਤੇ ਦਿੱਤੇ ਗਏ ਰੋਸ ਧਰਨੇ ਦੇ ਸੱਦੇ ’ਤੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜ਼ਿਾ  ਪ੍ਰਧਾਨ ਬਿਮਲ ਠਠਈ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ ਗਿਆ। ਜਿਸ ’ਚ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਜੰਮ੍ਹਕੇ ਰੋਸ ਪ੍ਰਦਰਸ਼ਨ ਕੀਤਾ। 
 ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਚੋਣਾਂ ਦੇ ਸਮੇਂ ਕੀਤੇ ਆਪਣੇ ਵਾਅਦਿਆਂ ਨੂੰ ਭੁਲ ਗਈ ਹੈ। ਉਨ੍ਹਾਂ ਕਿਹਾ ਕਿ 4 ਸਾਲ ਪਹਿਲਾਂ ਅਕਾਲੀ ਭਾਜਪਾ ਆਗੂਆਂ ਨੇ ਅੱਛੇ ਦਿਨਾਂ ਦਾ ਨਾਅਰਾ ਦੇ ਕੇ ਲੋਕਾਂ ਤੋਂ ਵੋਟਾਂ ਲਈਆਂ ਸਨ। ਮਹਿੰਗਾਈ ਘੱਟ ਕਰਨ ਦਾ ਨਾਅਰਾ ਦਿੱਤਾ ਸੀ, ਪਰ ਅੱਜ ਮਹਿੰਗਾਈ ਸਿਖਰਾਂ ’ਤੇ ਪਹੁੰਚ ਗਈ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗਠਜੋਡ਼ ਨੂੰ ਸਬਕ ਸਿਖਾਇਆ ਜਾਵੇ ਅਤੇ ਕੇਂਦਰ ਵਿਚ ਕਾਂਗਰਸ ਸਰਕਾਰ ਬਣਾਈ ਜਾਵੇ। 
 ਇਸ ਸਮੇਂ ਯੂਥ ਕਾਂਗਰਸ ਆਗੂ ਰੰਜ਼ਮ ਕਾਮਰਾ ਨੇ ਪੈਟਰੋਲੀਅਮ ਪਦਾਰਥਾਂ ਦੇ ਮੁੱਲਾਂ ਵਿਚ ਕੀਤੇ ਵਾਧੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕ ਵੱਧ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਦੀ ਸਰਕਾਰ ਸੀ ਤਾਂ ਪੈਟਰੋਲੀਅਮ ਪਦਾਰਥਾਂ ਦੇ ਰੇਟ ਵਿਚ ਵਾਧੇ ਦੇ ਸਮੇਂ ਇਹੀ ਭਾਜਪਾ ਆਗੂ ਮੁੱਲ ਘੱਟ ਕਰਨ ਦੀ ਦੁਹਾਈ ਦਿੰਦੇ ਸਨ। ਅੱਜ ਸੱਤਾ ਵਿਚ ਆਕੇ ਆਪਣੀਆਂ ਕਹੀਆਂ ਗੱਲਾਂ ਨੂੰ ਭੁਲ ਗਏ ਹਨ। 
 ਇਸ ਮੌਕੇ ਆਲ ਇੰਡੀਆ ਵਰਕਿੰਗ ਕਮੇਟੀ ਦੇ ਮੈਂਬਰ ਸੁਖਵੰਤ ਸਿੰਘ ਬਰਾਡ਼ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਨੂੰ ਜਡ਼੍ਹ ਤੋਂ ਉਖਾਡ਼ਿਆ ਜਾਵੇ ਅਤੇ ਸਾਰੇ ਕਾਂਗਰਸੀ ਵਰਕਰ ਘਰ-ਘਰ ਜਾਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ। 
ਇਸ ਸਮੇਂ ਸੁਰਿੰਦਰ ਕਾਲਡ਼ਾ, ਕੰਵਲ ਧੂਡ਼ੀਆ, ਰਾਜ ਬਖਸ਼ ਕੰਬੋਜ, ਪ੍ਰੇਮ ਕੁਲਰੀਆ, ਪਰਮਜੀਤ ਸਿੰਘ ਪੰਮੀ, ਹਰਮਿੰਦਰ ਸਿੰਘ ਦੁਰੇਜਾ, ਗੁਰਵਿੰਦਰ ਸਿੰਘ ਛਿੰਨਾ, ਡਾ. ਬੀ.ਡੀ. ਕਾਲਡ਼ਾ, ਸਾਹਿਬ ਸਿੰਘ ਗਿੱਲ, ਜੱਥੇਦਾਰ ਗੁਰਜੰਟ ਸਿੰਘ ਚਿਮਨੇਵਾਲਾ, ਮਹਾਵੀਰ ਕੌਂਸਲਰ, ਸੁਭਾਸ਼ ਮਦਾਨ, ਗੋਪੀ ਰਾਮ ਬਾਗਡ਼ੀਆ, ਕੁਲਵੰਤ ਸਿੰਘ, ਅਨਿਲ ਝੀਂਝਾ ਬੇਗਾਂ ਵਾਲੀ, ਦੀਪਕ ਬੱਲੂਆਣਾ, ਦਵਿੰਦਰ ਸਚਦੇਵਾ, ਬਾਬੂ ਬਾਜਵਾ, ਦਰਸ਼ਨ ਵਾਟਸ, ਰੋਸ਼ਨ ਲਾਲ ਖੁੰਗਰ, ਕਸ਼ਮੀਰੀ ਛਾਬਡ਼ਾ, ਬਲਕਾਰ ਚੰਦ ਜੋਸਨ, ਬਲਕਾਰ ਸਿੰਘ ਸਿੱਧੂ, ਕੌਸ਼ਲ ਬੂਕ, ਰਾਜ ਕੁਮਾਰ ਨਾਰੰਗ, ਮਨਦੀਪ ਸਿੰਘ ਕਾਲਾ, ਕੈਂਡੀ ਸ਼ਰਮਾ, ਕਰਨ ਕਾਮਰਾ ਆਦਿ ਮੌਜ਼ੂਦ ਸਨ। ਇਸ ਤੋਂ ਬਾਅਦ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਸੋਂਪਿਆ ਗਿਆ।