ਪੈਟਰੋਲ-ਡੀਜ਼ਲ ਦੀਆਂ ਵਧਾਈਆਂ ਕੀਮਤਾਂ ਦੇ ਵਿਰੋਧ ’ਚ ਦਿੱਤਾ ਰੋਸ ਧਰਨਾ

06/08/2018 3:28:13 AM

ਮੋਗਾ,  (ਗੋਪੀ ਰਾਊਕੇ)-  ਦੇਸ਼ ’ਚ ਪੈਟਰੋਲ ਡੀਜ਼ਲ ਦੀਆਂ ਵਧਾਦੀਆਂ ਕੀਮਤਾਂ ਦੇ ਵਿਰੋਧ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਸਮੂਹ ਹਲਕਿਆਂ ’ਚ ਮੋਦੀ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸੇ ਕਡ਼ੀ ਤਹਿਤ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਪ੍ਰੇਰਣਾ ਸਦਕਾ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ’ਚ ਮੋਦੀ ਸਰਕਾਰ ਖਿਲਾਫ਼ ਰੋਸ਼ ਧਰਨਾ ਮੋਗਾ ਦੇ ਮੇਂਨ ਚੌਂਕ ਵਿੱਚ ਲਗਾਇਆ ਗਿਆ ਅਤੇ ਮੋਦੀ ਸਰਕਾਰ ਖਿਲਾਫ  ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ  ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਜਗਸੀਰ ਸਿੰਘ ਸੀਰਾ, ਰਾਮਪਾਲ ਧਵਨ, ਦਵਿੰਦਰ ਸਿੰਘ ਰਣੀਆਂ, ਗੁਰਪ੍ਰੀਤਮ ਚੀਮਾ, ਗੁਰਪ੍ਰੀਤ ਸਿੰਘ ਹੈਂਪੀ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਰੇਟਾਂ ’ਚ ਭਾਰੀ ਵਾਧਾ ਕੀਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਬਹੁਤ ਹੀ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਪੈਟਰੋਲ ਡੀਜ਼ਲ ਦੇ ਰੇਟਾਂ ’ਚ ਲਗਾਤਾਰ ਵਾਧੇ ਨੇ ਆਮ ਲੋਕਾਂ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ।  ਸਰਕਾਰ ਦੇ 3 ਮਾਰੂ ਫੈਸਲਿਆਂ ਨੇ ਸਾਰੇ ਹੀ ਦੇਸ਼ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ, ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਕੀਤੀ, ਜਿਸ ਨਾਲ ਆਪਣੇ ਹੀ ਪੈਸੇ ਲੈਣ ਲਈ ਲੋਕਾਂ ਨੂੰ ਠੋਕਰਾ ਖਾਣੀਆਂ ਪਈਆਂ ਅਤੇ  ਲੰਬੀਆਂ ਲਾਈਨਾਂ ’ਚ ਕਈ ਲੋਕਾਂ ਨੇ ਦਮ ਤੋਡ਼ ਦਿੱਤਾ। ਇਸ ਤੋਂ ਬਾਅਦ ਜੀ. ਐੱਸ. ਟੀ. ਲਾਗੂ ਕਰਕੇ ਵਪਾਰੀ ਵਰਗ ਨੂੰ ਕੁਚਲ ਕੇ ਰੱਖ ਦਿੱਤਾ। ਇਸਤੋਂ ਬਾਅਦ ਪੈਟਰੋਲ ਡੀਜ਼ਲ ਦੇ ਭਾਅ  ਵਧਾ ਕੇ ਆਮ ਲੋਕਾਂ ਨੂੰ ਵੀ ਬਰਬਾਦ ਕਰਕੇ ਰੱਖ ਦਿੱਤਾ ਹੈ।  ਉਨ੍ਹਾਂ  ਅਨੁਸਾਰ  ਮੋਦੀ ਸਰਕਾਰ ਨੂੰ ਅਜਿਹੇ ਲੋਕ ਮਾਰੂ ਫੈਸਲੇ ਵਾਪਿਸ ਲੈਣੇ ਚਾਹੀਦੇ ਹਨ ਅਤੇ ਤੁਰੰਤ ਪੈਟਰੋਲ ਡੀਜ਼ਲ ਦੇ ਰੇਟ ਘਟਾਉਣੇ ਚਾਹੀਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਤੇ ਡਾ. ਜੀ.ਐੱਸ. ਗਿੱਲ, ਪੀ. ਏ. ਟੂ. ਅੈੱਮ. ਐੱਲ. ਏ. ਨੇ ਆਏ ਹੋਏ ਸਾਰੇ ਹੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ  ਮੋਦੀ ਸਰਕਾਰ ਨੂੰ ਆਪਣਾ ਫੈਸਲਾ ਵਾਪਿਸ ਲੈਣ ਲਈ  ਕਿਹਾ। ਇਸ ਮੌਕੇ ਤੇ ਕਰਨਲ ਬਾਬੂ ਸਿੰਘ ਜ਼ਿਲਾ ਪ੍ਰਧਾਨ ਕਾਂਗਰਸ, ਜਗਸੀਰ ਸਿੰਘ ਸੀਰਾ, ਡਾ. ਜੀ. ਐੱਸ.  ਗਿੱਲ,  ਐਮ.ਐਲ.ਏ. ਮੋਗਾ, ਦਵਿੰਦਰ ਸਿੰਘ ਰਣੀਆਂ, ਰਮਨ ਮੱਕਡ਼, ਗੁਰਪ੍ਰੀਤਮ ਸਿੰਘ ਚੀਮਾ, ਗੁਰਪ੍ਰੀਤ ਸਿੰਘ ਹੈਪੀ, ਅਸ਼ੋਕ ਧਮੀਜਾ, ਧੀਰਜ ਕੁਮਾਰ ਧੀਰਾ, ਕਸ਼ਮੀਰ ਸਿੰਘ ਲਾਲਾ, ਜਗਦੀਪ ਸੀਰਾ ਲੰਢੇਕੇ, ਦੀਸ਼ਾ ਬਰਾਡ਼, ਗੁਰਪਿਆਰ ਚੋਟੀਆਂ, ਸੰਜੀਵ ਬਠਲਾ, ਸੰਜੀਵ ਕੁਮਾਰ, ਵਿਪਨ ਗਰੋਵਰ, ਸੁਰਜੀਤ ਭੁੱਲਰ ਚਡ਼ਿੱਕ, ਗਰਦੌਰ ਚਡ਼ਿੱਕ, ਮੀਨਾ ਕਾਲੀਏਵਾਲਾ, ਧੀਰਾ ਖੋਸਾ, ਬਲਵੀਰ ਸਿੰਘ, ਬੱਬੀ ਮੋਗਾ, ਪ੍ਰਦੀਪ ਬਰਾਡ਼, ਗੁਲਸ਼ਨ ਗਾਬਾ, ਹਾਕਮ ਸਿੰਘ, ਰਾਮ ਸਿੰਘ, ਰਣਜੀਤ ਪੱਪਾ, ਨਿਰਮਲ ਡਗਰੂ, ਕਾਕਾ ਲੰਢੇਕੇ, ਗੁਰਜੀਤ ਸਿੰਘ, ਸਰਬਜੀਤ ਕੌਰ ਬਰਾਡ਼, ਵੀਰਪਾਲ ਕੌਰ, ਸੁਮਨ ਕੋਸ਼ਿਕ ਤੋਂ ਇਲਾਵਾ ਭਾਰੀ ਗਿਣਤੀ ’ਚ ਹਲਕੇ ਦੇ ਕਾਂਗਰਸੀ ਆਗੂ,  ਅਾਦਿ ਹਾਜ਼ਰ ਸਨ।