ਪੀਟਰ ਤੇ ਟੋਨੀ ਨੇ ਮਚਾਈ ਡਰੱਗ ਮਾਫੀਆ ''ਚ ਦਹਿਸ਼ਤ

02/02/2018 6:51:48 AM

ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਡਰੱਗ ਸਮੱਗਲਿੰਗ ਨੂੰ ਲਗਭਗ ਖਾਤਮੇ ਦੇ ਕੰਗਾਰ 'ਤੇ ਪਹੁੰਚਾਉਣ ਵਾਲੇ ਵਿਦੇਸ਼ੀ ਨਸਲ ਦੇ 2 ਕੁੱਤਿਆਂ ਪੀਟਰ ਅਤੇ ਟੋਨੀ ਨੇ ਸੂਬੇ ਦੀਆਂ ਕਈ ਜੇਲਾਂ 'ਚ ਇਸ ਕਦਰ ਦਹਿਸ਼ਤ ਮਚਾ ਦਿੱਤੀ ਹੈ ਕਿ ਨਸ਼ੀਲੇ ਪਦਾਰਥ ਨੂੰ ਲੁਕਾਉਣ 'ਚ ਮੁਹਾਰਤ ਰੱਖਣ ਵਾਲੇ ਕੈਦੀਆਂ ਦੇ ਠਿਕਾਣਿਆਂ ਤਕ ਪਹੁੰਚ ਕੇ ਇਨ੍ਹਾਂ ਕੁੱਤਿਆਂ ਨੇ ਨਸ਼ੇ ਦੀ ਸਮੱਗਲਿੰਗ ਦੀ ਸਮੱਸਿਆ ਤੋਂ ਜੂਝ ਰਹੇ ਜੇਲ ਅਫਸਰਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ, ਉਥੇ ਹੀ ਪੁਲਸ ਅਕਾਦਮੀ ਫਿਲੌਰ 'ਚ 6 ਮਹੀਨੇ ਦੀ ਟ੍ਰੇਨਿੰਗ ਪ੍ਰਾਪਤ ਇਨ੍ਹਾਂ ਦੋਵਾਂ ਕੁੱਤਿਆਂ ਨੇ ਬੀਤੇ 2 ਸਾਲਾਂ ਦੌਰਾਨ ਕਰੋੜਾਂ ਰੁਪਏ ਮੁੱਲ ਦੇ ਡਰੱਗ ਨੂੰ ਫੜਾਇਆ ਹੈ। ਜਿਸ ਦੇ ਸਿੱਟੇ ਵਜੋਂ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ ਡਰੱਗ ਸਮੱਗਲਿੰਗ ਦੀਆਂ ਘਟਨਾਵਾਂ ਹੁਣ ਕਾਫ਼ੀ ਹੱਦ ਤਕ ਘੱਟ ਹੋ ਗਈਆਂ ਹਨ।  
ਡਰੱਗ ਸਮੱਗਲਰਾਂ ਤੋਂ ਨਿੱਬੜਨ ਲਈ ਕੀਤਾ ਗਿਆ ਸੀ ਤਾਇਨਾਤ
ਯੂਰੋਪ ਤੋਂ ਜੁੜੇ ਹੋਏ ਨਾਲ ਲੈਬਰਾ ਨਸਲ ਦੇ ਇਨ੍ਹਾਂ ਦੋਵਾਂ ਵਿਦੇਸ਼ੀ ਕੁੱਤਿਆਂ ਨੂੰ ਡੀ. ਜੀ. ਪੀ. ਜੇਲ ਦੇ ਹੁਕਮਾਂ ਤੇ ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲਾਂ 'ਚ ਸ਼ੁਮਾਰ ਹੋਣ ਵਾਲੇ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ ਉਸ ਸਮੇਂ ਤਾਇਨਾਤ ਕੀਤਾ ਗਿਆ, ਜਦੋਂ 3 ਹਜ਼ਾਰ ਤੋਂ ਵੀ ਜ਼ਿਆਦਾ ਕੈਦੀਆਂ ਅਤੇ ਹਵਾਲਾਤੀਆਂ ਤੋਂ ਲੈਸ ਇਹ ਜੇਲ ਨਸ਼ੇ ਦੀ ਸਮੱਗਲਿੰਗ ਜੂਝ ਰਹੀ ਸੀ। ਜਿਸ ਦੌਰਾਨ ਜੇਲ ਦੇ ਬਾਹਰ ਅਤੇ ਅੰਦਰ ਤਾਇਨਾਤ ਪੁਲਸ ਟੀਮਾਂ ਵੀ ਖੁਦ ਨੂੰ ਬੇਬੱਸ ਮਹਿਸੂਸ ਕਰ ਰਹੀ ਸੀ ਪਰ ਨਸ਼ਾ ਸੁੰਘਣੇ 'ਚ ਪੂਰੇ ਸੰਸਾਰ 'ਚ ਇਕ ਵੱਖ ਸਥਾਨ ਰੱਖਣ ਵਾਲੇ ਲੈਬਰਾ ਨਸਲ ਦੇ ਇਨ੍ਹਾਂ ਕੁੱਤਿਆਂ ਨੇ ਫਿਲੌਰ 'ਚ 6 ਮਹੀਨੇ ਦੀ ਸਖਤ ਟ੍ਰੇਨਿੰਗ ਪੂਰੀ ਕਰਨ ਦੇ ਬਾਅਦ ਇਸ ਕਦਰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਡਰੱਗ ਸਮੱਗਲਰਾਂ ਦੀ ਨੀਂਦ ਉਡਾ ਦਿੱਤੀ ਕਿ ਉਨ੍ਹਾਂ ਵੱਖ-ਵੱਖ ਬੈਰਕਾਂ 'ਚ ਜਾ ਕੇ ਜ਼ਮੀਨ ਦੇ ਹੇਠਾਂ ਲਿਆ ਕੇ ਡਰੱਗ ਦੀ ਲੱਖਾਂ ਰੁਪਏ ਦੀ ਖੇਪ ਨੂੰ ਬਰਾਮਦ ਕਰ ਕੇ ਜੇਲ ਅਫਸਰਾਂ ਨੂੰ ਵੱਡੀ ਕਾਮਯਾਬੀ ਦਿੱਤੀ। ਜਿਸ ਦੌਰਾਨ ਜੇਲ 'ਚ ਨਸ਼ੇ ਨਾਲ ਸਬੰਧਤ ਮਾਮਲੇ ਇਸ ਕਦਰ ਘੱਟ ਹੋ ਗਏ ਕਿ ਸਾਲ 2017 'ਚ ਨਸ਼ੇ ਬਰਾਮਦਗੀ  ਦੇ ਮਾਮਲਿਆਂ 'ਚ 4 ਗੁਣਾ ਤਕ ਦੀ ਕਮੀ ਦਰਜ ਕੀਤੀ ਗਈ।  
ਇਨ੍ਹਾਂ ਦੋਵਾਂ ਵਿਦੇਸ਼ੀ ਨਸਲ ਦੇ ਕੁੱਤਿਆਂ ਦੀ ਵੱਡੀ ਕਾਮਯਾਬੀ ਨੂੰ ਵੇਖਦੇ ਹੋਏ ਸੂਬੇ ਦੀਆਂ ਦੂਜੀਆਂ ਜੇਲਾਂ ਵਰਗੇ ਹੁਸ਼ਿਆਰਪੁਰ, ਪਠਾਨਕੋਟ, ਫਗਵਾੜਾ ਅਤੇ ਗੁਰਦਾਸਪੁਰ 'ਚ ਵੀ ਸਰਚ ਆਪ੍ਰੇਸ਼ਨ ਦੇ ਦੌਰਾਨ ਭੇਜਿਆ ਜਾਂਦਾ ਹੈ, ਇਨ੍ਹਾਂ ਜੇਲਾਂ 'ਚ ਜਾ ਕੇ ਇਨ੍ਹਾਂ ਕੁੱਤਿਆਂ ਨੇ ਕਈ ਅਹਿਮ ਕਾਮਯਾਬੀਆਂ ਹਾਸਲ ਕੀਤੀਆਂ ਹਨ ।  
ਕਈ ਅਹਿਮ ਸਰਚ ਤਕਨੀਕ ਨਾਲ ਹਨ ਲੈਸ 
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਤਾਇਨਾਤ ਉਕਤ ਦੋਵੇਂ ਕੁੱਤੇ ਨਾਰਕੋਟਿਕ ਸੈੱਲ ਤਕਨੀਕ ਦੇ ਨਾਲ-ਨਾਲ, ਵਿਸਫੋਟਕ ਨੂੰ ਸੁੰਘਣ, ਹਿਊਮਨ ਸਰਚ, ਵਹੀਕਲ ਸਰਚ ਅਤੇ ਬੈਗ ਸਰਚ 'ਚ ਕਾਫ਼ੀ ਅਹਿਮ ਜਾਣਕਾਰੀ ਹਾਸਲ ਹੈ। ਇਨ੍ਹਾਂ ਕੁੱਤਿਆਂ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦੋਵਾਂ ਦੇ ਕੋਲ ਕਈ ਫੁੱਟ ਦੂਰ ਰਹਿ ਕੇ ਵੀ ਚੀਜ਼ ਨੂੰ ਸੁੰਘਣ ਦੀ ਸਮਰੱਥਾ ਹੈ, ਜਿਸ ਨੂੰ ਲੈ ਕੇ ਡਾਗ ਸਕੁਐਡ ਦੇ ਇਨਚਾਰਜ ਅਸਿਟੈਂਟ ਸੁਪਰਡੈਂਟ ਸਲਵਿੰਦਰ ਸਿੰਘ ਦੀ ਅਗਵਾਈ 'ਚ ਬੀਤੇ ਦਿਨੀਂ ਇਨ੍ਹਾਂ ਦੋਵਾਂ ਕੁੱਤਿਆਂ ਨੇ ਸਾਇੰਸ ਸਿਟੀ 'ਚ ਆਪਣੇ ਵਰਗ 'ਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ।   
ਕੀ ਕਹਿੰਦੇ ਹਨ ਸੁਪਰਡੈਂਟ ਕੇਂਦਰੀ ਜੇਲ
ਇਸ ਸਬੰਧ 'ਚ ਜਦੋਂ ਕੇਂਦਰੀ ਜੇਲ ਦੇ ਸੁਪਰਡੈਂਟ ਐੱਸ. ਪੀ. ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਨਸਲ ਦੇ ਇਹ ਦੋਵੇਂ ਕੁੱਤੇ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਡਰੱਗ ਮਾਫੀਆ ਦੀ ਕਮਰ ਤੋੜ ਦਿੱਤੀ ਹੈ।