ਸਬ ਜੇਲ ਪੱਟੀ ਵਿਖੇ ਪੈਸਕੋ ਕੰਪਨੀ ਦੇ ਮੁਲਾਜ਼ਮ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ

04/15/2018 5:48:18 AM

ਪੱਟੀ,   (ਸੌਰਭ, ਸੋਢੀ)-  ਸਬ ਜੇਲ ਪੱਟੀ ਵਿਖੇ ਪ੍ਰਾਈਵੇਟ ਤੌਰ 'ਤੇ ਰੱਖੇ ਪੈਸਕੋ ਕੰਪਨੀ ਦੇ ਮੁਲਾਜ਼ਮ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਐੱਸ.ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੈਸਕੋ ਕੰਪਨੀ ਦੇ ਮੁਲਾਜ਼ਮ ਰਾਜਬੀਰ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਤੁੰਗ ਜੋ ਕਿ ਸਬ ਜੇਲ ਦੀ ਬੈਰਕ ਨੰ: 1/2 ਡਿਊਟੀ ਦੇ ਰਿਹਾ ਸੀ ਅਤੇ ਦਵਾਈ ਦਾ ਬਹਾਨਾ ਬਣਾ ਕੇ ਜੇਲ ਚੋਂ ਬਾਹਰ ਚਲਾ ਗਿਆ ਅਤੇ ਵਾਪਸ ਆਉਣ 'ਤੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪੱਗ 'ਚੋਂ 100 ਨਸ਼ੇ ਵਾਲੀਆਂ ਗੋਲੀਆਂ ਐੱਨਫੋਰਸ ਪਲਸ ਬਰਾਮਦ ਹੋਈਆਂ। ਜਿਸ ਨੂੰ ਕਾਬੂ ਕਰਕੇ ਕਾਰਵਾਈ ਲਈ ਪੁਲਸ ਥਾਣਾ ਸਿਟੀ ਵਿਖੇ ਭੇਜ ਦਿੱਤਾ ਹੈ। ਥਾਣਾ ਮੁੱਖੀ ਕਮਲਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ ਮੁਕਦਮਾ ਨੰ: 68 ਧਾਰਾ : 22/61/85 ਤਹਿਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।