ਪੀ.ਆਰ.ਟੀ.ਸੀ. ਡਿੱਪੂ ''ਚ ਮੁਲਾਜ਼ਮਾਂ ਨੇ ਲਗਾਇਆ ਖੂਨਦਾਨ ਕੈਂਪ

Thursday, Feb 15, 2018 - 03:35 PM (IST)

ਬੁਢਲਾਡਾ (ਬਾਂਸਲ) : ਸਥਾਨਕ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਡਿੱਪੂ 'ਚ ਮੁਲਾਜ਼ਮਾਂ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ,ਜਿਸ 'ਚ 63 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਰਨਲ ਮੈਨੇਜਰ ਪੀ.ਆਰ.ਟੀ.ਸੀ. ਹਰਬੰਸ ਸਿੰਘ ਭੱਟੀ ਨੇ ਦੱਸਿਆ ਕਿ ਸਮੂਹ ਪੀ.ਆਰ.ਟੀ.ਸੀ. ਜੱਥੇਬੰਦੀਆਂ, ਪ੍ਰਾਇਵੇਟ ਟਰਾਸਪੋਰਟਰਾਂ, ਵਰਕਰਾਂ ਸਮੇਤ ਸਮੂਹ ਬੱਸ ਡਰਾਇਵਰਾਂ ਅਤੇ ਕੰਡਕਟਰਾਂ ਦੀ ਸਹਾਇਤਾ ਨਾਲ ਹਰ ਸਾਲ ਬੱਸ ਸਟੈਡ ਵਿਖੇ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਂਦਾ ਹੈ,ਜਿ ਤਹਿਤ ਪਾਠ ਦੇ ਭੋਗ ਉਪਰੰਤ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਸੁਸ਼ਮਾ ਗੋਇਲ ਅਤੇ ਡਾ. ਸੁਨੈਨਾ ਮੰਗਲਾ ਸਮੇਤ ਬਲੱਡ ਬੈਂਕ ਮਾਨਸਾ ਦੀ ਸਮੁੱਚੀ ਟੀਮ ਪਹੁੰਚੀ ਹੋਈ ਸੀ। ਇਸ ਮੌਕੇ ਹਰਬੰਸ ਸਿੰਘ ਭੱਟੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ, ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਸਾਨੂੰ ਸਭ ਨੂੰ ਹੀ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਹਾਕਮ ਸਿੰਘ ਚੀਫ ਇੰਸਪੈਕਟਰ, ਰਾਮਪਾਲ ਸਿੰਘ ਪ੍ਰਧਾਨ ਸੀਟੂ, ਹਰਬੰਸ ਕੌਰ ਨੇ ਦੱਸਿਆ ਕਿ ਮੁਲਜ਼ਮਾਂ 'ਚ ਇਸ ਕੈਂਪ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਪਵਨ ਕੁਮਾਰ, ਅੰਗਰੇਜ ਸਿੰਘ, ਅਮਨਦੀਪ ਸਿੰਘ, ਰੇਸ਼ਮ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਇੰਦਰਜੀਤ ਸਿੰਘ, ਦੇਵਰਾਜ, ਰਘਵੀਰ ਸਿੰਘ ਆਦਿ ਹਾਜ਼ਰ ਸਨ।


Related News