ਵਾਇਰਲ ਫਲੂ ਮਗਰੋਂ ਹੁਣ ਸੁੱਕੀ ਖਾਂਸੀ ਤੋਂ ਪਰੇਸ਼ਾਨ ਲੁਧਿਆਣਾ ਦੇ ਲੋਕ, ਹਸਪਤਾਲਾਂ ''ਚ ਲੱਗ ਰਹੀ ਮਰੀਜ਼ਾਂ ਦੀ ਭੀੜ
Saturday, Feb 25, 2023 - 02:33 PM (IST)

ਲੁਧਿਆਣਾ : ਜ਼ਿਲ੍ਹਾ ਲੁਧਿਆਣਾ 'ਚ ਵਾਇਰਲ ਫਲੂ ਤੋਂ ਮਗਰੋਂ ਹੁਣ ਲੋਕਾਂ ਨੂੰ ਸੁੱਕੀ ਖਾਂਸੀ ਨੇ ਪਰੇਸ਼ਾਨ ਕੀਤਾ ਹੋਇਆ ਹੈ। ਇਸ ਦੇ ਕਾਰਨ ਹਸਪਤਾਲਾਂ 'ਚ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ। ਲੁਧਿਆਣਾ ਦੇ ਮਾਹਰਾਂ ਦਾ ਕਹਿਣਾ ਹੈ ਕਿ ਕਈ ਅਜਿਹੇ ਮਰੀਜ਼ ਉਨ੍ਹਾਂ ਕੋਲ ਇਲਾਜ ਲਈ ਆ ਰਹੇ ਹਨ, ਜਿਨ੍ਹਾਂ ਨੂੰ ਵਾਇਰਲ ਤੋਂ ਬਾਅਦ ਖਾਂਸੀ ਨਹੀਂ ਜਾ ਰਹੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੁਣ ਨਹੀਂ ਦਿਖਣਗੇ ਟੁੱਟੇ ਫਰਸ਼ ਤੇ ਬਾਥਰੂਮ, ਮੰਗੀ ਗਈ ਰਿਪੋਰਟ
ਇਸ ਬਾਰੇ ਸਿਵਲ ਹਸਪਤਾਲ ਦੇ ਇਕ ਡਾਕਟਰ ਦਾ ਕਹਿਣਾ ਹੈ ਕਿ ਮੌਸਮੀ ਫਲੂ ਦੇ ਮਾਮਲਿਆਂ 'ਚ ਥੋੜ੍ਹੀ ਕਮੀ ਜ਼ਰੂਰ ਆਈ ਹੈ ਪਰ ਮੌਸਮ 'ਚ ਬਦਲਾਅ ਦੇ ਕਾਰਨ ਰੋਜ਼ਾਨਾ 30 ਤੋਂ 40 ਮਰੀਜ਼ ਆ ਰਹੇ ਹਨ ਅਤੇ ਵਾਇਰਲ ਫਲੂ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ।
ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਸੁੱਕੀ ਖਾਂਸੀ ਹੋ ਰਹੀ ਹੈ, ਜੋ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ। ਇਸ ਵਾਰ ਸਾਹਮਣੇ ਆ ਰਿਹਾ ਹੈ ਕਿ ਵਾਇਰਲ ਫਲੂ ਦੇ ਕਈ ਮਰੀਜ਼ ਹਨ, ਜਿਨ੍ਹਾਂ ਦੇ ਢਿੱਡ 'ਚ ਦਿੱਕਤ ਹੁੰਦੀ ਹੈ। ਵਾਇਰਲ ਫਲੂ ਦਾ ਜਲਦੀ ਇਲਾਜ ਕਰਾਉਣਾ ਚਾਹੀਦਾ ਹੈ ਤਾਂ ਜੋ ਬਾਅਦ 'ਚ ਸੁੱਕੀ ਖਾਂਸੀ ਨਾ ਰਹੇ। ਇਮਿਊਨਿਟੀ ਸਿਸਟਮ ਘੱਟ ਹੋਣ ਕਾਰਨ ਇਹ ਦਿੱਕਤ ਲੋਕਾਂ ਨੂੰ ਆ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ