ਘਰ-ਬਾਰ ਛੱਡ ਸੁਰੱਖਿਅਤ ਥਾਵਾਂ ਨੂੰ ਜਾਣ ਲੱਗੇ ਸਤਲੁਜ ਦਰਿਆ ਕੰਢੇ ਵਸੇ ਲੋਕ, ਇਥੇ ਬਣੇ ਹਨ ਰਿਲੀਫ ਸੈਂਟਰ

08/18/2019 11:47:35 PM

ਸ਼ਾਹਕੋਟ (ਅਰੁਣ)-ਜਲੰਧਰ ਜਿਲੇ ਅਧੀਨ ਪੈਂਦੇ ਸ਼ਾਹਕੋਟ ਤੇ ਲੋਹੀਆਂ ਇਲਾਕੇ ਦੇ ਲੋਕਾਂ ਲਈ ਸਥਾਨਕ ਪ੍ਰਸ਼ਾਸਨ ਵਲੋਂ 8 ਰਿਲੀਫ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਲਈ ਸਥਾਨਕ ਪ੍ਰਸ਼ਾਸਨ ਵਲੋਂ ਸਬੰਧਤ ਪਿੰਡਾਂ ਦੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਖਾਣ-ਪੀਣ, ਰਹਿਣ-ਸਹਿਣ ਤੇ ਬਿਸਤਰਿਆਂ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਰਿਲੀਫ ਸੈਂਟਰ ਜਿਨ੍ਹਾਂ ਪਿੰਡਾਂ ਵਿਚ ਬਣੇ ਹਨ, ਉਥੋਂ ਦੇ ਲੋਕ ਆਪਣੇ ਨੇੜਲੇ ਪਿੰਡਾਂ ਦੇ ਲੋਕਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰਨ ਵਿਚ ਰੁੱਝੇ ਹੋਏ ਹਨ। ਉਥੇ ਹੀ ਦੂਜੇ ਪਾਸੇ ਦਰਿਆ ਕੰਢੇ ਦੇ ਪਿੰਡਾਂ ਦੇ ਲੋਕ ਆਪਣਾ ਘਰ-ਬਾਰ ਛੱਡ ਕੇ ਅਜਿਹੇ ਕੇਂਦਰਾਂ ਜਾਂ ਹੋਰ ਸੁਰੱਖਿਅਤ ਥਾਵਾਂ ਵੱਲ ਜਾਣ ਲੱਗ ਪਏ ਹਨ। ਤਹਾਨੂੰ ਦੱਸਦੇ ਹਾਂ ਸ਼ਾਹਕੋਟ ਤੇ ਲੋਹੀਆਂ ਵਿਚਲੇ ਰਿਲੀਫ ਸੈਂਟਰਾਂ ਦੀ ਸੂਚੀ ਇਸ ਤਰ੍ਹਾਂ ਹੈ।

1. ਸ. ਸ. ਸ. ਸਕੂਲ ਲੋਹੀਆਂ

ਮੰਡੀਆਲਾ, ਕੁਤਬੀਵਾਲ, ਮੂੰਡੀ ਕਾਲੂ, ਯੂਸਫਪੁਰ ਦਾਰੇਵਾਲ, ਚੱਕ ਯੂਸਫਪੁਰ, ਗਿੱਦੜਪਿੰਡੀ. ਬਾੜਾ ਜੋਧ ਸਿੰਘ, ਮਾਣਕ, ਰਾਈਵਾਲ ਬੇਟ,

2. ਸਰਕਾਰੀ ਹਾਈ ਸਕੂਲ ਨਲ੍ਹ

ਮੁੰਡੀ ਸ਼ਹਿਰੀਆਂ, ਮੁੰਡੀ ਚੋਹਲੀਆਂ, ਗੱਟਾ ਮੁੰਡੀ ਕਾਸੂ, ਪਦਾਨਾ, ਸ਼ੇਰ ਗੜੀ, ਨਸੀਰਪੁਰ, ਜਮਸ਼ੇਰ, ਜਲਾਲਪੁਰ ਕਲਾਂ, ਨਵਾਂ ਪਿੰਡ ਖਾਲੇਵਾਲ,

3. ਸ. ਪ੍ਰਾਈਮਰੀ. ਸਕੂਲ ਕੰਗ ਖੁਰਦ

ਜਾਣੀਆ ਚਾਹਲ, ਜਾਣੀਆ, ਚੱਕ ਬੁਡਾਲਾ, ਮਹਿਰਾਜਵਾਲਾ, ਕੋਠਾ, ਮੁੰਡੀ ਕਾਸੂ, ਜਲਾਲਪੁਰ ਖੁਰਦ, ਥੇਹ ਖੁਸ਼ਲਗੜ੍ਹ, ਕੰਗ ਕਲਾਂ, ਕਾਕੜ ਕਲਾਂ,

4. ਸਰਕਾਰੀ ਸੀਨੀ. ਸੈਕੰਡਰੀ ਸਕੂਲ ਪੂਨੀਆਂ.

ਰੇੜੂ (ਰੇੜਵਾਂ), ਕਮਾਲਪੁਰ, ਯਕੋਪੁਰ ਕਲਾਂ, ਚੱਕ ਗਦਾਈਪੁਰ, ਇਸਮੈਲਪੁਰ, ਫਤਿਹਪੁਰ ਭੰਗਵਾ, ਗੱਟੀ ਰਾਏਪੁਰ, ਗੱਟੀ ਪੀਰ ਬਖਸ਼, ਰਾਏਪੁਰ, ਕਾਕੜ ਖੁਰਦ, ਕੋਟਲੀ ਕੰਬੋਜ, ਹੇਰਾਂ, ਮੋਹਰੀਵਾਲ, ਪਿਪਲੀ, ਮਿਆਣੀ, ਮਹਿਰਾਜਪੁਰ, ਗਦਾਈਪੁਰ,

5. ਸਰਕਾਰੀ ਹਾਈ ਸਕੂਲ ਨਵਾਂ ਪਿੰਡ ਅਕਾਲੀਆਂ

ਰਾਮੇ, ਤਾਰਪੁਰ, ਚੱਕ ਰਾਮੇ, ਪਤੋ ਕਲਾਂ, ਪਤੋਂ ਖੁਰਦ, ਤਲਵੰਡੀ ਬੂਟੀਆਂ,

6. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ

ਸੰਢਾਵਾਲ, ਸਾਹਲਾਪੁਰ, ਭੋਇਪੁਰ, ਥੰਮੂਵਾਲ, ਲੰਘੇਵਾਲ, ਬਾਜਵਾ ਖੁਰਦ. ਬਾਹਮਣੀਆਂ, ਚੱਕ ਬਾਹਮਣੀਆਂ, ਕਿਲੀ, ਐਦਲਪੁਰ, ਬੁੱਢਣਵਾਲ, ਸੰਗਤਪੁਰ, ਸਾਰੰਗਵਾਲ,

7. ਸਰਕਾਰੀ ਮਿਡਲ ਸਕੂਲ ਬੱਗਾ

ਬਾਊਪੁਰ, ਸਾਂਦਾ, ਰਾਮੇ ਤਾਰਪੁਰ, ਰਾਮਪੁਰ, ਫਖਰੂਵਾਲ, ਭਦਮਾਂ, ਰੌਂਤਾਂ, ਕੰਨੀਆਂ ਖੁਰਦ, ਫਾਜਲਵਾਲ।

8. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾਂ

ਪਰਜੀਆਂ ਖੁਰਦ, ਨਰੰਗਪੁਰ, ਚੱਕ ਹਾਥੀਆਣਾ, ਬੂੜੇਵਾਲ, ਦਾਨੇਵਾਲ ਤੇ ਗੇਹਲਣ।

 

Arun chopra

This news is Content Editor Arun chopra