ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ਪਸੰਦ ਕੀਤੀਆਂ : ਗੁਰਲਾਲ, ਜਾਗੀਰ

10/18/2017 7:56:41 AM

ਫ਼ਰੀਦਕੋਟ  (ਹਾਲੀ) - ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਨੂੰ ਪਸੰਦ ਕੀਤਾ ਹੈ, ਜਿਸ ਕਰਕੇ ਉਹ ਪਾਰਟੀ ਦਾ ਸਾਥ ਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਗੁਰਲਾਲ ਭਲਵਾਨ ਤੇ ਪੰਜਾਬ ਪ੍ਰਦੇਸ਼ ਦੇ ਸਕੱਤਰ ਡਾ. ਜਾਗੀਰ ਸਿੰਘ ਨੇ ਕੀਤਾ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਵੇਗੀ। ਇਸ ਸਮੇਂ ਫਰੀਦਕੋਟ ਵਿਖੇ ਉਨ੍ਹਾਂ ਆਪਣੇ ਸਾਥੀਆਂ ਨਾਲ ਗੁਰਦਾਸਪੁਰ ਚੋਣ ਜਿੱਤਣ ਦੀ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਮੋਹਿਤ ਨਾਰੰਗ, ਟੋਨੀ ਅਰੋੜਾ, ਪਵਨ ਸ਼ਰਮਾ, ਮਨਦੀਪ ਤਿਵਾੜੀ, ਰਿੱਕੀ ਗਰੋਵਰ, ਬੂਟਾ ਵਾਂਦਰ, ਗੋਲਡੀ ਖੋਸਾ, ਬੰਟੀ ਬਰਾੜ, ਸਿਮਰ, ਬੱਬਲਜੀਤ ਬਰਾੜ ਤੇ ਜੱਸਾ ਡੱਲੇਵਾਲਾ ਹਾਜ਼ਰ ਸਨ।