ਹਰੇਕ ਵਰਗ ਦੇ ਲੋਕ ਆਉਣ ਕਿਸਾਨੀ ਦੇ ਹੱਕ ''ਚ ਅੱਗੇ : ਇੰਦਰਜੀਤ ਨਿੱਕੂ

06/17/2021 6:04:51 PM

ਫ਼ਿਰੋਜ਼ਪੁਰ (ਹਰਚਰਨ ਬਿੱਟੂ)- ਅੱਜ ਕਿਸਾਨਾਂ ਦੇ ਨਾਲ ਹਰ ਵਰਗ ਨੂੰ ਖੜ੍ਹਨ ਦੀ ਲੋੜ ਹੈ ਕਿਸਾਨੀ ਨਾਲ ਹੀ ਸਾਡੀ ਹੋਂਦ ਹੈ, ਕਿਸਾਨ ਹੈ ਤਾਂ ਜਹਾਨ ਹੈ, ਇਹਨਾ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਮਾਂ ਬੋਲੀ ਦੇ ਹੋਣਹਾਰ ਗਾਇਕ ਇੰਦਰਜੀਤ ਨਿੱਕੂ ਨੇ ਕੀਤਾ। ਇੰਦਰਜੀਤ ਨਿੱਕੂ ਨੇ ਕਿਹਾ ਕਿ ਪੰਜਾਬ ਦਾ ਸਮੂਹ ਗਾਇਕ ਭਾਈਚਾਰਾ ਖੁੱਲ੍ਹ ਕੇ ਕਿਸਾਨਾਂ ਦੇ ਨਾਲ ਚਟਾਨ ਵਾਂਗੂ ਖੜ੍ਹਾ ਹੋਇਆ ਹੈ। ਗਾਇਕਾਂ ਵੱਲੋਂ ਪੇਸ਼ ਕੀਤੇ ਗਏ ਕਿਸਾਨੀ ਗੀਤਾਂ ਨੇ ਸਾਡੇ ਨੌਜ਼ਵਾਨਾਂ ਅਤੇ ਬਜ਼ੁਰਗਾਂ ਵਿਚ ਦੂਣਾ ਜੋਸ਼ ਭਰ ਦਿੱਤਾ ਹੈ। 


ਜਾਣਕਾਰੀ ਦਿੰਦੇ ਹੋਏ ਇੰਦਰਜੀਤ ਨਿੱਕੂ ਨੇ ਕਿਹਾ ਕਿ ਉਹ ਫਿਰੋਜ਼ਪੁਰ ਦੇ ਇਲਾਕੇ 'ਚ ਕਿਸਾਨੀ ਗੀਤ ਦੀ ਸ਼ੂਟਿੰਗ ਕਰਨ ਵਾਸਤੇ ਆਏ ਹਨ। ਗੀਤ " ਦਿੱਲੀ ਵਰਸਿਸ ਸਰਦਾਰ" ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੀਤ ਦੇ ਬੋਲ ਮੀਤ ਦਾਰਾਬੋਜ਼ੀ ਨੇ ਲਿਖੇ ਹਨ, ਸੰਗੀਤ ਗੋਲਡ ਨੇ ਤਿਆਰ ਕੀਤਾ ਹੈ ਅਤੇ ਵੀਡਿਓ ਡਾਇਰੈਕਟਰ ਸੰਜੀਵ ਬਾਦਲ ਹੈ। 
ਫੋਲਕ ਸਟੂਡੀਓ ਅਤੇ ਸਾਬੀ ਸਾਂਝ ਵਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਦਾ ਫਿਲਮਾਂਕਣ ਫਿਰੋਜ਼ਪੁਰ ਦੇ ਪਿੰਡ ਸੱਦੂ ਵਾਲਾ ਅਤੇ ਢੋਲੇਵਾਲਾ ਤੋਂ ਇਲਾਵਾ ਸਿੰਘੂ ਬਾਰਡਰ ਦਿੱਲੀ ਵਿਖੇ ਵੀ ਕੀਤਾ ਗਿਆ ਹੈ। ਇਸ ਮੌਕੇ ਇੰਦਰਜੀਤ ਨਿੱਕੂ ਨੇ ਆਪਣੇ ਆਉਣ ਵਾਲੇ ਗੀਤਾਂ ਦੀਆਂ ਸਤਰਾਂ ਵੀ ਸਾਂਝੀਆਂ ਕੀਤੀਆਂ। ਹੋਰਨਾਂ ਤੋਂ ਇਸ ਮੌਕੇ ਤੇ ਜੋਗਿੰਦਰ ਮਾਣਕ, ਗਾਮਾ ਸਿੱਧੂ, ਹਰਚਰਨ ਸਾਮਾ, ਪਰਮਿੰਦਰ ਥਿੰਦ, ਜਸਵਿੰਦਰ ਸਿੰਘ ਸੰਧੂ, ਵਿਜੇ ਸ਼ਰਮਾ, ਜਤਿੰਦਰ ਡਿੰਪਾ, ਗਾਇਕ ਸੁਖਜਿੰਦ, ਜਗਦੀਪ ਗਿੱਲ, ਸਰਬੂਟਾ ਸਿੰਘ, ਅਸ਼ੋਕ ਵਿਲਾਸਰਾ ਆਦਿ ਕਲਾ ਪ੍ਰੇਮੀ ਹਾਜ਼ਰ ਸਨ।

Aarti dhillon

This news is Content Editor Aarti dhillon