ਬਠਿੰਡਾ : ਲੋਕਾਂ ਨੇ ਪਾਖੰਡੀ ਸਾਧ ਦਾ ਚਾੜ੍ਹਿਆ ਕੁਟਾਪਾ

02/16/2018 6:43:12 PM

ਬਠਿੰਡਾ (ਬਲਵਿੰਦਰ) : ਪਿੰਡ ਗੁਲਾਬਗੜ੍ਹ ਵਿਖੇ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਲੋਕਾਂ ਨੇ ਪਾਖੰਡੀ ਸਾਧ ਦੀ ਜਮ ਕੇ ਛਿੱਤਰ ਪਰੇਡ ਕੀਤੀ। ਮਿਲੀ ਜਾਣਕਾਰੀ ਮੁਤਾਬਕ ਉਕਤ ਸਾਧ ਪਿੰਡ ਵਿਚ ਭੀਖ ਮੰਗ ਰਿਹਾ ਸੀ, ਇਸ ਦੌਰਾਨ ਇਕ ਘਰ ਵਿਚ ਔਰਤਾਂ ਨੂੰ ਇਕੱਲੀਆਂ ਦੇਖ ਕੇ ਉਹ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਜਿਸ 'ਤੇ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਥਿਤ ਪਾਖੰਡੀ ਸਾਧ ਨੂੰ ਕਾਬੂ ਕਰ ਲਿਆ ਅਤੇ ਬਾਅਦ ਵਿਚ ਉਸ ਦੀ ਜਮ ਕੇ ਛਿੱਤਰ ਪਰੇਡ ਕੀਤੀ।