ਪਰਲ ਕੰਪਨੀ ''ਚ ਫਸੇ ਕਰੋੜਾਂ ਰੁਪਏ ਕੰਪਨੀ ਦੀ ਜਾਇਦਾਦ ਵੇਚਕੇ ਲੋਕਾਂ ਨੂੰ ਕੀਤੇ ਜਾਣ ਵਾਪਸ : ਭਗਵੰਤ ਮਾਨ

11/21/2019 7:59:36 PM

ਸੰਗਰੂਰ/ਸ਼ੇਰਪੁਰ,(ਸਿੰਗਲਾ) : ਚਿੱਟ ਫੰਡ ਕੰਪਨੀਆ ਦੁਬਾਰਾ ਲੁੱਟੇ ਲੋਕਾਂ ਦੇ ਹੱਕ 'ਚ ਪਾਰਲੀਮੈਂਟ ਅੰਦਰ ਚਿੱਟ ਫੰਡ ਬਿੱਲ 'ਤੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪਰਲ ਵਰਗੀਆਂ ਕੰਪਨੀਆਂ ਨੇ ਲੋਕਾਂ ਨੂੰ ਲਾਲਚ ਦੇ ਕੇ ਭੋਲੇ-ਭਾਲੇ ਲੋਕਾਂ ਤੋਂ ਕਰੋੜਾਂ ਰੁਪਏ ਲੁੱਟ ਲਏ ਹਨ। ਕੰਪਨੀ ਦੇ ਮਾਲਕਾ ਦੀ ਗ੍ਰਿਫਤਾਰੀ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ, ਸਗੋਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੰਪਨੀ ਦੀ ਪੰਜਾਬ, ਦਿੱਲੀ ਸਮੇਤ ਰਾਜਾਂ ਵਿੱਚ ਪਈ ਜਾਇਦਾਦ ਵੇਚਕੇ ਲੋਕਾਂ ਨੂੰ ਉਹਨਾਂ ਦੇ ਖੂਨ-ਪਸੀਨੇ ਦੀ ਕਮਾਈ ਵਾਪਸ ਕੀਤੀ ਜਾਵੇ।

ਮਾਨ ਨੇ ਪਾਰਲੀਮੈਂਟ ਵਿੱਚ ਦੱਸਿਆ ਕਿ ਉਨ੍ਹਾਂ ਦੇ ਲੋਕ ਸਭਾ ਹਲਕਾ ਸੰਗਰੂਰ 'ਚ ਛਾਜਲੀ ਨਾਂ ਦਾ ਪਿੰਡ ਪੈਂਦਾ ਹੈ, ਜਿੱਥੇ ਇਸੇ ਪਿੰਡ ਦੇ ਲੋਕਾਂ ਨੇ ਕੰਪਨੀ 'ਚ 2 ਕਰੋੜ ਤੋਂ ਵਧ ਰੁਪਏ ਲਗਾਏ ਸਨ, ਪੈਸਾ ਵਾਪਸ ਨਾ ਹੁੰਦਾ ਦੇਖ ਤੇ ਲੋਕਾਂ ਦੀ ਸ਼ਰਮ ਤੋਂ ਡਰਦੇ ਹੋਏ ਪਿੰਡ ਦੇ 10 ਲੋਕ ਆਤਮ-ਹੱਤਿਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 5 ਕਰੋੜ ਲੋਕ ਇਸ ਕੰਪਨੀ ਦੀ ਠੱਗੀ ਤੋਂ ਪੀੜਤ ਹਨ। ਇਸ ਤੋਂ ਇਲਾਵਾ ਹੋਰ ਕੰਪਨੀਆਂ ਵੀ ਲੋਕਾਂ ਨਾਲ ਕਰੋੜਾਂ ਦੀ ਗੱਠੀ ਮਾਰ ਚੁੱਕੀਆਂ ਹਨ, ਦੂਜਾ ਪੀੜਤਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਮਾਨ ਨੇ ਪਾਰਲੀਮੈਂਟ ਵਿੱਚ ਜੋਰਦਾਰ ਮੰਗ ਕੀਤੀ ਹੈ ਕਿ ਚਿੱਟ ਫੰਡ ਕੰਪਨੀਆਂ ਦੇ ਮਾਲਕਾ, ਹਿੱਸੇਦਾਰਾਂ ਨੂੰ ਉਹਨਾਂ ਵੱਲੋਂ ਮਾਰੀ ਠੱਗੀ ਦੀ ਮਿਸ਼ਾਲੀ ਸਜਾ ਦਿੱਤੀ ਜਾਵੇ ਅਤੇ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕੰਪਨੀਆਂ ਲੋਕਾਂ ਨਾਲ ਠੱਗੀ ਮਾਰਨ ਤੋਂ ਪਹਿਲਾ ਕਾਨੂੰਨ ਤੋਂ ਡਰਨ।