ਫਗਵਾੜਾ ''ਚ ਬਣੇ ਸ਼ਾਂਤੀਪੂਰਨ ਹਾਲਾਤ ਦੇ ਮੱਦੇਨਜ਼ਰ ਪੁਲਸ ਨੇ ਕੀਤਾ ਫਲੈਗ ਮਾਰਚ

05/04/2018 3:24:34 AM

ਫਗਵਾੜਾ, (ਜਲੋਟਾ)— 13 ਅਪ੍ਰੈਲ ਨੂੰ ਫਗਵਾੜਾ ਵਿਚ ਭੜਕੀ ਜਾਤੀ ਹਿੰਸਾ ਦੌਰਾਨ ਸ਼ਹਿਰ ਵਿਚ ਬਣੇ ਹੋਏ ਸ਼ਾਂਤੀਪੂਰਨ ਹਾਲਾਤ ਦੌਰਾਨ ਪੁਲਸ ਦਸਤਿਆਂ ਨੇ ਇਕ ਵਾਰ ਫਿਰ ਫਗਵਾੜਾ ਦੇ ਕਈ ਇਲਾਕਿਆਂ, ਬਾਜ਼ਾਰਾਂ ਵਿਚ ਫਲੈਗ ਮਾਰਚ ਕੀਤਾ। ਫਲੈਗ  ਮਾਰਚ ਵਿਚ ਸੈਂਕੜੇ ਪੁਲਸ ਕਰਮਚਾਰੀ ਸ਼ਾਮਲ ਹੋਏ। ਇਸ ਦੌਰਾਨ ਪੁਲਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸ਼ਹਿਰ ਵਿਚ ਹਰ ਹਾਲਤ ਵਿਚ ਅਮਨ ਸ਼ਾਂਤੀ ਰਹੇਗੀ ਅਤੇ ਕਿਸੇ ਵੀ ਵਿਅਕਤੀ, ਦੁਕਾਨਦਾਰ ਅਤੇ ਫਗਵਾੜਾ ਵਾਸੀਆਂ ਨੂੰ ਜਨ ਸੁਰੱਖਿਆ ਨੂੰ ਲੈ ਕੇ  ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਦੌਰਾਨ ਫਗਵਾੜਾ ਵਿਚ ਜਨਜੀਵਨ ਲਗਭਗ ਆਮ ਹੋ ਗਿਆ ਹੈ ਅਤੇ ਸਾਰੇ ਬਾਜ਼ਾਰ, ਦੁਕਾਨਾਂ, ਵਪਾਰਕ  ਅਦਾਰੇ , ਕਾਰਖਾਨੇ ਅਤੇ ਉਦਯੋਗਿਕ ਇਕਾਈਆਂ  ਰੁਟੀਨ ਦੀ ਤਰ੍ਹਾਂ ਖੁੱਲ੍ਹ ਰਹੀਆਂ ਹਨ। ਪੁਲਸ ਦਸਤਿਆਂ ਨੇ ਵਿਵਾਦ ਦਾ ਫਲੈਸ਼ ਪੁਆਇੰਟ ਬਣੇ ਗੋਲ ਚੌਕ ਤੇ ਪੂਰੇ ਇਲਾਕਿਆਂ ਨੂੰ 24 ਘੰਟੇ ਆਪਣੇ ਕਬਜ਼ੇ ਵਿਚ ਲਿਆ ਹੋਇਆ ਹੈ। 
ਪੁਲਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾ ਦਿੱਤੇ ਹਨ ਅਤੇ ਪ੍ਰਸ਼ਾਸਨ ਉੱਚ ਤਕਨੀਕ ਦਾ ਪੂਰਨ ਇਸਤੇਮਾਲ ਕਰ ਕੇ ਬਣੇ ਹੋਏ ਹਾਲਾਤ 'ਤੇ ਸਖ਼ਤ ਨਜ਼ਰ ਰੱਖੇ ਹੋਏ ਹਨ।