ਪੰਜਾਬ ਸਰਕਾਰ ਵਲੋਂ ਇਕ IAS, 3 PPS ਤੇ 15 PCS ਅਧਿਕਾਰੀਆਂ ਦੇ ਤਬਾਦਲੇ

09/25/2019 9:30:22 PM

ਚੰਡੀਗੜ੍ਹ,(ਭੁੱਲਰ): ਪੰਜਾਬ ਸਰਕਾਰ ਵਲੋਂ ਬੀਤੀ ਰਾਤ 22 ਆਈ. ਏ. ਐਸ. ਤੇ 42 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਤੋਂ ਬਾਅਦ ਅੱਜ ਇਕ ਹੋਰ ਸੂਚੀ ਜਾਰੀ ਕਰਦਿਆਂ 1 ਆਈ. ਏ. ਐਸ. ਤੇ 15 ਹੋਰ ਪੀ. ਸੀ. ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਐਸ. ਪੀ. ਰੈਂਕ ਦੇ 3 ਪੀ. ਪੀ. ਐਸ. ਅਧਿਕਾਰੀਆਂ ਦਾ ਤਬਾਦਲਾ ਵੀ ਕੀਤਾ ਗਿਆ ਹੈ। ਮੁੱਖ ਸਕੱਤਰ ਵਲੋਂ ਜਾਰੀ ਸੂਚੀ ਅਨੁਸਾਰ ਆਈ. ਏ. ਐਸ. ਅਧਿਕਾਰੀ ਕੇਸ਼ਵ ਹਿੰਗੋਨੀਆ ਨੂੰ ਬਦਲ ਕੇ ਡਾਇਰੈਕਟਰ ਜਨਰਲ ਇੰਪਲਾਈਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਲਾਇਆ ਗਿਆ ਹੈ।

ਪੀ. ਸੀ. ਐਸ. ਅਧਿਕਾਰੀ:
ਤਬਦੀਲ ਕੀਤੇ ਪੀ. ਸੀ. ਐਸ. ਅਧਿਕਾਰੀਆਂ 'ਚ ਰਵਿੰਦਰ ਸਿੰਘ ਨੂੰ ਏ. ਡੀ. ਸੀ. ਜਨਰਲ ਫਿਰੋਜ਼ਪੁਰ ਤੇ ਡਿਪਟੀ ਡਾਇਰੈਕਟਰ ਅਰਬਨ ਲੋਕਲ ਬਾਡੀ ਫਿਰੋਜ਼ਪੁਰ, ਮਨਦੀਪ ਕੌਰ ਨੂੰ ਐਸ. ਡੀ. ਐਮ. ਜੈਤੋ ਤੇ ਕੋਟਕਪੂਰਾ, ਚਰਨਦੀਪ ਸਿੰਘ ਨੂੰ ਉਪ ਸਕੱਤਰ ਵਣ ਤੇ ਜੰਗਲੀ ਜੀਵ ਤੇ ਸਾਇੰਸ ਟੈਕਨਾਲੋਜੀ ਤੇ ਵਾਤਾਵਰਨ ਵਿਭਾਗ, ਸੰਜੀਵ ਕੁਮਾਰ ਨੂੰ ਅਸਟੇਟ ਅਫ਼ਸਰ ਗਮਾਡਾ ਐਸ. ਏ. ਐਸ. ਨਗਰ, ਅਵਿਕੇਸ਼ ਗੁਪਤਾ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਪਟਿਆਲਾ ਤੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਜਲ ਸਪਲਾਈ ਤੇ ਸੀਵਰੇਜ ਬੋਰਡ ਪਟਿਆਲਾ, ਰਾਮ ਸਿੰਘ ਨੂੰ ਐਸ. ਡੀ. ਐਮ. ਨਿਹਾਲ ਸਿੰਘ ਵਾਲਾ, ਸ਼ਿਵ ਕੁਮਾਰ ਨੂੰ ਐਸ. ਡੀ. ਐਮ. ਰਾਜਪੁਰਾ, ਰੋਹਿਤ ਗੁਪਤਾ ਨੂੰ ਡਿਪਟੀ ਡਾਇਰੈਕਟਰ ਟੂਰਿਜ਼ਮ ਤੇ ਸੱਭਿਆਚਾਰਕ ਮਾਮਲੇ ਤੇ ਡਿਪਟੀ ਸੈਕਟਰੀ ਟੂਰਿਜ਼ਮ ਤੇ ਸੱਭਿਆਚਾਰਕ ਮਾਮਲੇ, ਹਰਕੀਰਤ ਕੌਰ ਨੂੰ ਉਪ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਅਨਮਜੋਤ ਕੌਰ ਨੂੰ ਅਸਟੇਟ ਅਫ਼ਸਰ ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ, ਵਿਨੋਦ ਬਾਂਸਲ ਨੂੰ ਅਸਟੇਟ ਅਫ਼ਸਰ ਬਠਿੰਡਾ ਵਿਕਾਸ ਅਥਾਰਟੀ ਤੇ ਐਸ. ਡੀ. ਐਮ. ਮੌੜ ਤੇ ਤਲਵੰਡੀ ਸਾਬੋ, ਰਜਨੀਸ਼ ਅਰੋੜਾ ਨੂੰ ਸਹਾਇਕ ਕਮਿਸ਼ਨਰ ਜਨਰਲ ਸ਼ਹੀਦ ਭਗਤ ਸਿੰਘ ਨਗਰ, ਬਬਨਦੀਪ ਸਿੰਘ ਨੂੰ ਐਸ.ਡੀ.ਐਮ. ਸੰਗਰੂਰ, ਲਾਲ ਵਿਸ਼ਵਾਸ ਬੈਂਸ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਪਟਿਆਲਾ ਤੇ ਬਿਕਰਮਜੀਤ ਪੰਥੇ ਨੂੰ ਐਸ.ਡੀ.ਐਮ. ਅਹਿਮਦਗੜ੍ਹ ਤੇ ਮਲੇਰਕੋਟਲਾ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ ਹੈ।

ਐਸ. ਪੀ. ਰੈਂਕ ਅਧਿਕਾਰੀ:
ਐਸ.ਪੀ. ਰੈਂਕ ਦੇ ਤਬਦੀਲ ਕੀਤੇ ਗਏ 3 ਪੀ.ਪੀ.ਐਸ. ਅਧਿਕਾਰੀਆਂ 'ਚ ਤਜਿੰਦਰ ਸਿੰਘ ਨੂੰ ਬਦਲ ਕੇ ਏ.ਆਈ.ਜੀ. ਬਠਿੰਡਾ ਰੇਂਜ, ਮੇਜਰ ਸਿੰਘ ਨੂੰ ਐਸ.ਪੀ. ਸਪੈਸ਼ਲ ਬ੍ਰਾਂਚ ਬਠਿੰਡਾ ਤੇ ਦਵਿੰਦਰ ਸਿੰਘ ਨੂੰ ਐਸ.ਪੀ. ਟ੍ਰੈਫਿਕ ਬਠਿੰਡਾ ਲਾਇਆ ਗਿਆ ਹੈ।