ਪਾਵਨ ਸਰੂਪ ਮਾਮਲੇ ''ਤੇ ਐੱਸ. ਜੀ. ਪੀ. ਸੀ. ਦੇ ਯੂ-ਟਰਨ ''ਤੇ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਤੋਂ ਮੰਗੀ ਕਾਰਵਾਈ

09/06/2020 6:39:24 PM

ਜਲੰਧਰ (ਚਾਵਲਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਸਲੇ 'ਤੇ ਆਪਣੇ ਪਹਿਲਾਂ ਕੀਤੇ ਫ਼ੈਸਲੇ ਤੋਂ ਮੁੱਕਰਨ ਦੇ ਕੀਤੇ ਐਲਾਨ ਤੋਂ ਬਾਅਦ 35 ਸਿੱਖ ਜਥੇਬੰਦੀਆਂ ਤੇ ਗੱਠਜੋੜ ਅਲਾਇੰਸ ਸਿੱਖ ਆਰਗੇਨਾਈਜੇਸ਼ਨਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਇਹ ਐਲਾਨ ਕਿ ਜਾਂਚ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਪਹਿਲਾਂ ਲਏ ਗਏ ਫੈਸਲਿਆਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਤੋਂ ਮੁਕਰਨ ਤੋਂ ਸਾਫ਼ ਹੈ ਕਿ ਹੁਣ ਸਮੇਤ ਆਪਣੇ ਲੌਂਗੋਵਾਲ ਸਾਰੇ ਮੁਲਜ਼ਮਾਂ ਨੂੰ ਬਚਾਉਣਾ ਚਾਹੁੰਦੇ ਹਨ ਕਿਉਂਕਿ ਹੁਣ ਸਭ ਤੋਂ ਵੱਡਾ ਡਰ ਲੌਂਗੋਵਾਲ ਨੂੰ ਇਹ ਸਤਾ ਰਿਹਾ ਹੈ ਕਿ ਜੇ ਕਿਸੇ ਵੀ ਮੁਲਾਜ਼ਮ ਉੱਤੇ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਤਾਂ ਸ਼੍ਰੋਮਣੀ ਕਮੇਟੀ ਵਿਚ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੋਏ ਘੋਟਾਲਿਆਂ ਦਾ ਪਰਦਾਫਾਸ਼ ਕਿਸੇ ਨਾ ਕਿਸੇ ਮੁਲਾਜ਼ਮ ਨੇ ਕਰ ਦੇਣਾ ਹੈ। 

ਇਹ ਵੀ ਪੜ੍ਹੋ :  ਖੰਨਾ ਦੇ ਫਲਾਈ ਓਵਰ 'ਤੇ ਵਾਪਰਿਆ ਰੌਂਗਟੇ ਖੜ੍ਹੇ ਕਰਨ ਵਾਲਾ ਹਾਦਸਾ, ਵੀਡੀਓ ਦੇਖ ਨਿਕਲੇਗਾ ਤ੍ਰਾਹ 

ਉਨ੍ਹਾਂ ਕਿਹਾ ਕਿ ਜੋ ਨਵਾਂ ਬਹਾਨਾ ਲੌਂਗੋਵਾਲ ਨੇ ਅੱਜ ਬਣਾਇਆ ਹੈ ਕਿ ਅਸੀਂ ਇਸ ਮਾਮਲੇ ਵਿਚ ਪੁਲਸ ਦੀ ਦਖਲ ਅੰਦਾਜ਼ੀ ਨਹੀਂ ਚਾਹੁੰਦੇ ਤਾਂ ਲੌਂਗੋਵਾਲ ਜਵਾਬ ਦੇਵੇ ਕਿ ਹਰ ਸਾਲ ਜੂਨ ਮਹੀਨੇ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਨਾਲ ਦਰਬਾਰ ਸਾਹਿਬ ਪ੍ਰਕਰਮਾ ਵਿਚ ਚੱਪੇ-ਚੱਪੇ 'ਤੇ ਪੁਲਸ ਨੂੰ ਤਾਇਨਾਤ ਕਰਕੇ ਨੌਜਵਾਨਾਂ ਦੀ ਆਵਾਜ਼ ਕਿਉਂ ਦੱਬੀ ਜਾਂਦੀ ਹੈ, ਜੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਵੀ ਕਰ ਰਿਹਾ ਹੁੰਦਾ ਤਾਂ ਦਰਬਾਰ ਸਾਹਿਬ ਪ੍ਰਕਰਮਾ ਵਿਚ ਤਾਇਨਾਤ ਪੁਲਸ ਮੁਲਾਜ਼ਮ ਉਸੇ ਵਕਤ ਉਸ ਦੀ ਗ੍ਰਿਫ਼ਤਾਰੀ ਵੀ ਕਰ ਲੈਂਦੇ ਹਨ ਅਤੇ ਹਰ ਵਕਤ ਦਰਬਾਰ ਸਾਹਿਬ ਪ੍ਰਕਰਮਾ ਦੇ ਅੰਦਰ ਸਿਵਲ ਵਰਦੀ 'ਚ ਘੁੰਮ ਰਹੇ ਪੁਲਸ ਮੁਲਾਜ਼ਮਾਂ ਦਾ ਪੂਰਾ ਕੰਟਰੋਲ ਹੁੰਦਾ ਹੈ, ਕੀ ਉਸ ਵਕਤ ਪੁਲਸ ਦੀ ਦਖ਼ਲ-ਅੰਦਾਜ਼ੀ ਤੁਹਾਡੀ ਸਹਿਮਤੀ ਨਾਲ ਨਹੀਂ ਹੁੰਦੀ? 

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ ਅੱਧੀ ਰਾਤ ਨੂੰ ਚੱਲੀਆਂ ਗੋਲ਼ੀਆਂ, ਲੋਕਾਂ ਨੇ ਇੰਝ ਸੰਭਾਲਿਆ ਮੌਕਾ

ਅਸਲ 'ਚ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਆਪਣੇ ਤੇ ਸਮੁੱਚੀ ਅੰਤਰਿਮ ਕਮੇਟੀ ਜੋ ਕਿ ਇਨ੍ਹਾਂ ਮਾਮਲਿਆਂ ਵਿਚ ਅਸਲ ਵਿਚ ਦੋਸ਼ੀ ਹੈ ਸਭ ਨੂੰ ਬਚਾਉਣਾ ਚਾਹੁੰਦੇ ਹਨ ਆਪਣੇ ਹੀ ਕੁਝ ਦਿਨ ਪਹਿਲਾਂ ਕੀਤੇ ਐਲਾਨਾਂ ਤੋਂ ਮੁੱਕਰਨਾ ਕਿ ਹੁਣ ਇਹ ਅਕਾਲ ਤਖ਼ਤ ਸਾਹਿਬ ਦੇ ਕੀਤੇ ਹੋਏ ਹੁਕਮਾਂ ਦੀ ਉਲੰਘਣਾ ਨਹੀਂ? ਉਨਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਾਂ ਨੂੰ ਇਹ ਆਪਣੀ ਸਹੂਲੀਅਤ ਮੁਤਾਬਕ ਵਰਤ ਲੈਂਦੇ ਹਨ ਤੇ ਜੇ ਸਿਆਸੀ ਤੌਰ 'ਤੇ ਫਿੱਟ ਨਾ ਬੈਠੇ ਤਾਂ  ਉਨ੍ਹਾਂ ਹੁਕਮਾਂ ਦੀ ਉਲੰਘਣਾ ਵੀ ਕਰ ਦਿੰਦੇ ਹਨ। 

ਇਹ ਵੀ ਪੜ੍ਹੋ :  ਮਿਸਾਲ ਬਣਿਆ ਇਹ ਚੋਟੀ ਦਾ ਗੈਂਗਸਟਰ, ਦਹਿਸ਼ਤ ਦਾ ਰਸਤਾ ਛੱਡ ਲੋੜਵੰਦਾਂ ਦੇ ਲੱਗਾ ਲੜ

ਉਨ੍ਹਾਂ ਮੰਗ ਕੀਤੀ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਕਦੋਂ ਅਤੇ ਕਿੱਥੇ ਭੇਜੇ ਗਏ ਹਨ ਦੀ ਸਾਰੀ ਸੂਚੀ ਜਨਤਕ ਕੀਤੀ ਜਾਵੇ ਤੇ ਜੇ ਇਹ ਸੂਚੀ ਜਨਤਕ ਨਹੀਂ ਕੀਤੀ ਗਈ ਤਾਂ ਗੱਲ ਸਾਫ਼ ਹੈ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਸਿਆਸੀ ਫਾਇਦਿਆਂ ਲਈ ਕਿਸੇ ਇਹੋ ਜਿਹੀ ਜਗ੍ਹਾ ਤੇ ਭੇਜੇ ਗਏ ਹਨ। ਉਨ੍ਹਾਂ ਲੌਂਗੋਵਾਲ ਦੇ ਕੀਤੇ ਗਏ ਅੱਜ ਦੇ ਐਲਾਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਜਿੰਦਰ ਸਿੰਘ ਮਹਿਤਾ ਸਮੇਤ ਸਾਰੇ ਮੁਲਜ਼ਮਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਸਾਰਿਆਂ ਦੇ ਅਸਤੀਫੇ ਲੈ ਕੇ ਸਖ਼ਤ ਪਾਬੰਦੀ ਲਾਈ ਜਾਵੇ।

ਇਹ ਵੀ ਪੜ੍ਹੋ :  ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਨੇਤਾ ਨੂੰ ਜਾਨੋਂ ਮਾਰਨ ਦੀ ਧਮਕੀ

 

Gurminder Singh

This news is Content Editor Gurminder Singh