''ਕੋਰੋਨਾ'' ਦੇ ਵੱਧਦੇ ਕਹਿਰ ਦਰਮਿਆਨ ''PAU'' ਦੇ ਹੋਸਟਲ ਬੰਦ, ਆਨਲਾਈਨ ਹੋਣਗੀਆਂ ਪ੍ਰੀਖਿਆਵਾਂ

04/16/2021 9:28:55 AM

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੋਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਨੂੰ ਧਿਆਨ ’ਚ ਰੱਖਦੇ ਹੋਏ ਪੀ. ਏ. ਯੂ. ਕੈਂਪਸ ਦੇ ਸਾਰੇ ਹੋਸਟਲਾਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਈ. ਸੀ. ਏ. ਆਰ. ਨਾਲ ਸਬੰਧਿਤ ਵਿਦਿਆਰਥੀ ਵੀ ਹੋਸਟਲਾਂ ’ਚ ਨਹੀਂ ਰਹਿ ਸਕਣਗੇ। ਕਲਾਸਾਂ ਅਤੇ ਮਿਡ-ਟਰਮ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਚੰਡੀਗੜ੍ਹ' 'ਚ ਕੋਰੋਨਾ ਦੇ ਨਵੇਂ ਸਟਰੇਨ 'UK ਵੇਰੀਐਂਟ' ਦੀ ਪੁਸ਼ਟੀ, 8 ਗੁਣਾ ਤੇਜ਼ੀ ਨਾਲ ਫੈਲ ਰਿਹੈ

ਦੱਸਣਯੋਗ ਹੈ ਕਿ ਮਹਾਂਨਗਰ 'ਚ ਬੀਤੇ ਦਿਨ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਪੀੜਤ 542 ਵਿਅਕਤੀ ਸਾਹਮਣੇ ਆਏ ਹਨ, ਜਦੋਂ ਕਿ ਇਨ੍ਹਾਂ ’ਚੋਂ 9 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ’ਚ 482 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। ਸਿਹਤ ਅਧਿਕਾਰੀਆਂ ਅਨੁਸਾਰ ਮਹਾਂਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 40945 ਹੋ ਗਈ ਹੈ। ਇਨ੍ਹਾਂ ’ਚੋਂ 1227 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਰਾਜਪੁਰਾ 'ਚ ਖ਼ੌਫਨਾਕ ਵਾਰਦਾਤ, ਮੁੰਡਾ ਪੈਦਾ ਨਾ ਹੋਣ 'ਤੇ ਪਤੀ ਨੇ ਪਤਨੀ 'ਤੇ ਸੁੱਟਿਆ ਤੇਜ਼ਾਬ

ਜ਼ਿਲ੍ਹੇ ਤੋਂ ਇਲਾਵਾ 6424 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਸਨ। ਇਨ੍ਹਾਂ ’ਚੋਂ 634 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਵਿਚ ਸਥਾਨਕ ਹਸਪਤਾਲਾਂ ’ਚ ਜ਼ਿਲ੍ਹੇ ਦੇ ਰਹਿਣ ਵਾਲੇ 686 ਪਾਜ਼ੇਟਿਵ ਮਰੀਜ਼ ਦਾਖ਼ਲ ਹਨ। ਇਨ੍ਹਾਂ ’ਚੋਂ 66 ਸਰਕਾਰੀ, ਜਦੋਂ ਕਿ 620 ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।
ਨੋਟ : ਪੰਜਾਬ 'ਚ ਕੋਰੋਨਾ ਦੇ ਕਹਿਰ ਦਰਮਿਆਨ ਲਗਾਤਾਰ ਵੱਧ ਰਹੇ ਕੇਸਾਂ ਬਾਰੇ ਦਿਓ ਆਪਣੀ ਰਾਏ
 

Babita

This news is Content Editor Babita