PAU ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਸਿਖਲਾਈ

03/23/2019 1:15:50 PM

ਲੁਧਿਆਣਾ-ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ 'ਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਹਮੀਰਪੁਰ ਦੇ ਕਿਸਾਨਾਂ ਨੂੰ ਫਲੋਰੀਕਲਚਰ ਐਂਡ ਲੈਂਡਸਕੇਪਿੰਗ ਬਾਰੇ ਪੰਜ ਦਿਨਾਂ ਸਿਖਲਾਈ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੀ. ਏ. ਯੂ ਦੇ ਮਾਹਿਰ ਵਿਗਿਆਨੀ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਬਾਰੇ ਵੱਖ-ਵੱਖ ਪੱਖਾਂ ਤੋਂ ਆਪਣੇ ਨੁਕਤੇ ਹਮੀਰਪੁਰ ਦੇ ਕਿਸਾਨਾਂ ਨਾਲ ਸਾਂਝੇ ਕਰਨਗੇ।ਇਹਨਾਂ ਵਿਸ਼ਿਆਂ 'ਚ ਸਜਾਵਟੀ ਫੁੱਲਾਂ ਦੇ ਮੌਕਿਆਂ, ਮਹੱਤਵ ਅਤੇ ਮੁੱਢਲੀ ਜਾਣਕਾਰੀ ਜਿਵੇਂ ਨਰਸਰੀ ਅਤੇ ਵਾਢੀ ਤੋਂ ਬਾਅਦ ਫੁੱਲਾਂ ਦੀ ਸੰਭਾਲ, ਫੁੱਲਾਂ ਨੂੰ ਸੁਕਾਉਣਾ ਆਦਿ ਪ੍ਰਮੁੱਖ ਹਨ। ਇਸ ਤੋਂ ਬਿਨਾਂ ਗੁਲਦਾਨ ਦੇ ਫੁੱਲਾਂ ਦੀ ਕਾਸ਼ਤ ਅਤੇ ਸੰਭਾਲ ਬਾਰੇ ਵੀ ਮਾਹਿਰ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। 

ਡਾ. ਰਿਆੜ ਨੇ ਇਹ ਵੀ ਦੱਸਿਆ ਕਿ ਸਿਖਲਾਈ ਲੈਣ ਵਾਲੇ ਕਿਸਾਨਾਂ ਨੂੰ ਗਲੈਡੀਓਲਸ, ਗੇਂਦਾ, ਗੁਲਾਬ ਅਤੇ ਗੁਲਦਾਉਦੀ ਬਾਰੇ ਵਪਾਰਕ ਨਜ਼ਰੀਏ ਤੋਂ ਸਿਖਲਾਈ ਦਿੱਤੀ ਜਾਵੇਗੀ। ਇਸ ਕੋਰਸ ਦੇ ਕੁਆਰਡੀਨੇਟਰ ਡਾ. ਰੁਪਿੰਦਰ ਕੌਰ ਅਤੇ ਤਕਨੀਕੀ ਕੁਆਰਡੀਨੇਟਰ ਡਾ. ਰਣਜੀਤ ਸਿੰਘ ਹੋਣਗੇ ।

Iqbalkaur

This news is Content Editor Iqbalkaur