ਪਟਵਾਰੀ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਟੁੱਟੀ ਆਸ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

08/25/2021 10:04:52 AM

ਚੰਡੀਗੜ੍ਹ : ਪੰਜਾਬ 'ਚ ਪਟਵਾਰੀ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਆਸ ਟੁੱਟ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪਟਵਾਰੀ ਤੇ ਕਾਨੂੰਨਗੋ ਦੀ ਰੈਗੂਲਰ ਤੇ ਨਵੀਂ ਭਰਤੀ ਕਰਨ ਦੀ ਬਜਾਏ ਸੇਵਾਮੁਕਤ ਪਟਵਾਰੀਆਂ ਨੂੰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ (ਮੁਰੱਬਾਬੰਦੀ ਸ਼ਾਖਾ) ਵੱਲੋਂ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : DSGMC ਚੋਣਾਂ ਦੇ ਨਤੀਜੇ ਅੱਜ, ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ

ਇਸ ਪੱਤਰ 'ਚ ਕਿਹਾ ਗਿਆ ਹੈ ਕਿ 1766 ਪਟਵਾਰੀ ਠੇਕੇ ਦੇ ਆਧਾਰ 'ਤੇ ਉੱਕਾ-ਪੁੱਕਾ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ 'ਤੇ ਰੱਖੇ ਜਾਣ। ਅੰਕੜਿਆਂ ਮੁਤਾਬਕ ਸੂਬੇ ਦੇ 2.34 ਲੱਖ ਨੌਜਵਾਨ ਮੁੰਡੇ-ਕੁੜੀਆਂ ਨੇ ਪਟਵਾਰੀ ਬਣਨ ਲਈ ਅਪਲਾਈ ਕੀਤਾ ਸੀ, ਜਿਨ੍ਹਾਂ 'ਚੋਂ 1.75 ਲੱਖ ਉਮੀਦਵਾਰ ਪਟਵਾਰੀ ਦੀ ਅਸਾਮੀ ਲਈ ਹੋਈ ਪ੍ਰੀਖਿਆ 'ਚ ਬੈਠੇ ਸਨ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 58 ਸਾਲ ਦੀ ਸਰਵਿਸ ਪੂਰੇ ਕਰਨ ਵਾਲੇ ਮੁਲਾਜ਼ਮਾਂ, ਅਧਿਕਾਰੀਆਂ ਨੂੰ ਵਾਧਾ ਦੇਣ 'ਤੇ ਰੋਕ ਲਾਈ ਹੋਈ ਹੈ, ਫਿਰ ਸੇਵਾਮੁਕਤ ਪਟਵਾਰੀਆਂ ਨੂੰ ਭਰਤੀ ਕਰਨਾ ਸਰਕਾਰ ਦੇ ਆਪਣੇ ਹੀ ਪੁਰਾਣੇ ਫ਼ੈਸਲ ਦੇ ਉਲਟ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਵੱਲੋਂ ਦਿੱਤੇ ਬਿਆਨਾਂ 'ਤੇ ਪੰਜਾਬ ਦੇ ਮੰਤਰੀਆਂ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ ਮਿਲੇ ਪੱਤਰ ਮੁਤਾਬਕ ਅੰਮ੍ਰਿਤਸਰ 'ਚ 55, ਫਤਿਹਗੜ੍ਹ ਸਾਹਿਬ 'ਚ 53, ਗੁਰਦਾਸਪੁਰ 'ਚ 112, ਪਟਿਆਲਾ 'ਚ 67, ਮੋਹਾਲੀ 'ਚ 47, ਸ੍ਰੀ ਮੁਕਤਸਰ ਸਾਹਿਬ 'ਚ 48, ਫਰੀਦਕੋਟ 'ਚ 43, ਕਪੂਰਥਲਾ 'ਚ 34, ਜਲੰਧਰ 'ਚ 221, ਬਰਨਾਲਾ 'ਚ 50, ਤਰਨਤਾਰਨ 'ਚ 43, ਮੋਗਾ 'ਚ 109, ਹੁਸ਼ਿਆਰਪੁਰ 'ਚ 76, ਪਠਾਨਕੋਟ 'ਚ 59, ਫਾਜ਼ਿਲਕਾ 'ਚ 56, ਮਾਨਸਾ 'ਚ 30, ਨਵਾਂਸ਼ਹਿਰ 'ਚ 125, ਸੰਗਰੂਰ 'ਚ 101, ਫਿਰੋਜ਼ਪੁਰ 'ਚ 78, ਰੂਪਨਗਰ 'ਚ 72, ਬਠਿੰਡਾ 'ਚ 36 ਅਤੇ ਲੁਧਿਆਣਾ 'ਚ 251 ਪਟਵਾਰੀ ਭਰਤੀ ਕੀਤੇ ਜਾਣ ਦੀ ਮਨਜ਼ੂਰੀ ਹੈ। ਪਟਵਾਰੀ ਭਰਤੀ ਕਰਨ ਲਈ ਸੇਵਾਮੁਕਤ ਪਟਵਾਰੀ, ਕਾਨੂੰਨਗੋ ਦੀ ਉਮਰ 64 ਸਾਲ ਤੋਂ ਵੱਦ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਰੋਜ਼ਾਨਾ 5 ਘੰਟੇ ਬੰਦ ਰਹੇਗਾ 'ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ' ਦਾ ਰਨਵੇਅ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita