ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਪਟਵਾਰੀ ਦੀਆਂ ਪੋਸਟਾਂ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ

08/03/2022 10:07:57 AM

ਲੁਧਿਆਣਾ (ਪੰਕਜ) : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਪਟਵਾਰੀਆਂ ਦੀਆਂ ਪੋਸਟਾਂ ਦੇ ਮੁੜ ਗਠਨ ਕਰਨ ਦਾ ਫ਼ੈਸਲਾ ਕਰਦੇ ਹੋਏ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਮੁਤਾਬਕ ਹੁਣ ਪੰਜਾਬ ’ਚ ਪਟਵਾਰੀਆਂ ਦੀਆਂ ਕੁੱਲ 3660 ਪੋਸਟਾਂ ਹੋਣਗੀਆਂ, ਜਦੋਂ ਕਿ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਪੰਜਾਬ ’ਚ ਪਟਵਾਰੀਆਂ ਦੀਆਂ ਕੁੱਲ 4716 ਪੋਸਟਾਂ ਸਨ, ਜਿਨ੍ਹਾਂ ’ਚੋਂ ਸਰਕਾਰ ਨੇ 1056 ਪੋਸਟਾਂ ਖ਼ਤਮ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ ਧੀ ਨਾਲ ਕਮਾਇਆ ਕਹਿਰ (ਵੀਡੀਓ)

ਪੰਜਾਬ ਸਰਕਾਰ ਦੇ ਰੈਵੇਨਿਊ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜ਼ਿਲ੍ਹਾ ਲੁਧਿਆਣਾ ਨੂੰ 345 ਪੋਸਟਾਂ ਮਨਜ਼ੂਰ ਹੋਈਆਂ, ਜੋ ਕਿ ਪਹਿਲਾਂ ਦੇ ਮੁਕਾਬਲੇ 96 ਪੋਸਟਾਂ ਘੱਟ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਨੂੰ 24, ਫਤਹਿਗੜ੍ਹ ਸਾਹਿਬ ਨੂੰ 92, ਗੁਰਦਾਸਪੁਰ ਨੂੰ 261, ਪਟਿਆਲਾ ਨੂੰ 201, ਐੱਸ. ਏ. ਐੱਸ. ਨਗਰ, ਸ੍ਰੀ ਮੁਕਤਸਰ ਸਾਹਿਬ ਨੂੰ 95, ਫਰੀਦਕੋਟ ਨੂੰ 72, ਕਪੂਰਥਲਾ ਨੂੰ 147, ਜਲੰਧਰ ਨੂੰ 311, ਬਰਨਾਲਾ ਨੂੰ 92 ਪੋਸਟਾਂ ਮਿਲਣਗੀਆਂ।

ਇਹ ਵੀ ਪੜ੍ਹੋ : ਖੰਨਾ ਨੇੜਲੇ ਪਿੰਡ 'ਚ ਬਾਂਦਰ ਨੇ ਮਚਾਈ ਦਹਿਸ਼ਤ, ਸਕੂਲੀ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਕੀਤਾ ਕਾਬੂ

ਇਸੇ ਤਰ੍ਹਾਂ ਤਰਨਤਾਰਨ ਨੂੰ 178, ਮੋਗਾ ਨੂੰ 147, ਹੁਸ਼ਿਆਰਪੁਰ ਨੂੰ 338, ਪਠਾਨਕੋਟ ਨੂੰ 77, ਫਾਜ਼ਿਲਕਾ ਨੂੰ 121, ਮਾਨਸਾ ਨੂੰ 99, ਐੱਸ. ਬੀ. ਐੱਸ. ਨਗਰ ਨੂੰ 137, ਫਿਰੋਜ਼ਪੁਰ ਨੂੰ 118, ਰੂਪਨਗਰ ਨੂੰ 121, ਬਠਿੰਡਾ ਨੂੰ 133, ਸੰਗਰੂਰ ਨੂੰ 168 ਅਤੇ ਮਲੇਰਕੋਟਲਾ ਨੂੰ 51 ਪੋਸਟਾਂ ਮਿਲਣਗੀਆਂ। ਇਸ ਤੋਂ ਬਾਅਦ ਸਰਕਾਰ ਪਟਵਾਰਖ਼ਾਨਿਆਂ ਦੀ ਨਵੀਂ ਹੱਦਬੰਦੀ ਕਰਨ ਦੀ ਪ੍ਰਕਿਰਿਆ ਅਪਣਾਏਗੀ। ਇਸ ’ਚ ਸਰਕਲਾਂ ਦਾ ਅਧਿਕਾਰ ਖੇਤਰ ਵਧਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita