ਸ਼ੋਅ ਰੂਮ 'ਚੋਂ ਮੋਬਾਇਲ ਚੋਰੀ ਕਰਦੀ ਮਹਿਲਾ ਸੀ.ਸੀ.ਟੀ.ਵੀ. 'ਚ ਕੈਦ (ਵੀਡੀਓ)

12/11/2018 12:57:53 PM

ਤਰਨਤਾਰਨ - ਤਰਨਤਾਰਨ ਪੁਲਸ ਨੇ ਸ਼ੋਅ ਰੂਮ 'ਚੋਂ ਮੋਬਾਇਲ ਚੋਰੀ ਕਰਨ ਦੇ ਦੋਸ਼ 'ਚ ਔਰਤ ਨੂੰ ਗ੍ਰਿਫਤਾਰ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪੱਟੀ ਇਲਾਕੇ 'ਚ ਸਥਿਤ ਢਿੱਲੋਂ ਟੈਲਕਾਮ ਸ਼ੋਅ ਰੂਮ 'ਚ ਇਕ ਮਹਿਲਾ ਵਲੋਂ ਮੋਬਾਇਲ ਚੋਰੀ ਕੀਤਾ ਗਿਆ, ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਉਪਰੰਤ ਉਕਤ ਮਹਿਲਾ ਨੂੰ ਬਾਜ਼ਾਰ 'ਚੋਂ ਕਾਬੂ ਕਰ ਲਿਆ ਗਿਆ। ਪੁਲਸ ਨੇ ਉਕਤ ਮਹਿਲਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur