ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਪਾਉਣ ਵਾਲਿਆਂ ਦੀ ਗਿਣਤੀ 12 ਹਜ਼ਾਰ ਨੇਡ਼ੇ ਢੁਕੀ

10/26/2020 12:40:10 AM

ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਪਾਉਣ ਵਾਲਿਆਂ ਦੀ ਗਿਣਤੀ 12 ਹਜ਼ਾਰ ਨੇਡ਼ੇ ਢੁਕ ਗਈ ਹੈ, ਜਦੋਂ ਕਿ 31 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਕਿਸੇ ਮਰੀਜ਼ ਦੀ ਮੌਤ ਮਹਾਮਾਰੀ ਕਾਰਣ ਨਹੀਂ ਹੋਈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 12646 ਹੋ ਗਈ ਹੈ, ਜਦੋਂ ਕਿ 35 ਮਰੀਜ਼ ਅੱਜ ਹੋਰ ਤੰਦਰੁਸਤ ਹੋਣ ਮਗਰੋਂ ਮਹਾਮਾਰੀ ਨੂੰ ਹਰਾਉਣ ਵਾਲਿਆਂ ਦੀ ਗਿਣਤੀ 11977 ਹੋ ਗਈ ਹੈ। ਹੁਣ ਤੱਕ ਜ਼ਿਲੇ ’ਚ ਹੋਈਆਂ ਮੌਤਾਂ ਦੀ ਗਿਣਤੀ 374 ਹੈ, ਜਦੋਂ ਕਿ ਐਕਟਿਵ ਕੇਸਾਂ ਦੀ ਗਿਣਤੀ 295 ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 31 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 15, ਨਾਭਾ ਤੋਂ 2, ਰਾਜਪੁਰਾ ਤੋਂ 9, ਸਮਾਣਾ ਤੋਂ 1, ਬਲਾਕ ਕਾਲੋਮਾਜਰਾ ਤੋਂ 2 ਅਤੇ ਬਲਾਕ ਹਰਪਾਲਪੁਰ ਤੋਂ 2 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 4 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 27 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ਵਿਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਪੁਲਸ ਲਾਈਨ, ਬਿਸ਼ਨ ਨਗਰ, ਅਾਜ਼ਾਦ ਨਗਰ, ਗੁਰੂ ਨਾਨਕ ਨਗਰ, ਹੀਰਾ ਨਗਰ, ਪੰਜਾਬੀ ਬਾਗ, ਐੱਸ. ਐੱਸ. ਟੀ. ਨਗਰ, ਸੰਤ ਨਗਰ, ਮੁਹੱਲਾ ਸ਼ਾਹੀ ਸਮਾਧਾ, ਮਾਡਲ ਟਾਊਨ, ਭਰਪੂਰ ਗਾਰਡਨ, ਫੈਕਟਰੀ ਏਰੀਆ, ਨਾਭਾ ਦੇ ਸੰਗਤਪਰਾ ਮੁਹੱਲਾ ਗਲੀ ਨੰਬਰ 5, ਅਲੋਹਰਾਂ ਗੇਟ, ਸਮਾਣਾ ਦੇ ਜੱਟਾ ਪੱਤੀ, ਰਾਜਪੁਰਾ ਦੇ ਨਿਊ ਡਾਲੀਮਾ ਵਿਹਾਰ, ਭਾਰਤ ਕਾਲੋਨੀ, ਕਾਲਕਾ ਰੋਡ, ਪੁਰਾਣਾ ਰਾਜਪੁਰਾ, ਰਾਜਪੁਰਾ ਟਾਊਨ, ਏਕਤਾ ਕਾਲੋਨੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।

ਹੁਣ ਤੱਕ ਲਏ ਸੈਂਪਲ 189080

ਨੈਗੇਟਿਵ 175834

ਪਾਜ਼ੇਟਿਵ 12646

ਤੰਦਰੁਸਤ ਹੋਏ 11977

ਮੌਤਾਂ 374

ਐਕਟਿਵ 295

ਰਿਪੋਰਟ ਪੈਂਡਿੰਗ 200

Bharat Thapa

This news is Content Editor Bharat Thapa