ਪਟਿਆਲਾ: ਬੱਦਲਾਂ ਕਾਰਨ ਦਿਨ ਵੇਲੇ ਪਈ ਰਾਤ (ਤਸਵੀਰਾਂ)

07/13/2019 1:52:02 PM

ਨਾਭਾ (ਰਾਹੁਲ)—ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਪਿਛਲੇ 3 ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਤਹਿਤ ਅੱਜ ਨਾਭਾ 'ਚ ਕਾਲੇ ਬੱਦਲਾਂ ਨੇ ਡੇਰਾ ਲਗਾ ਕੇ ਦਿਨ 'ਚ ਹੀ ਹਨੇਰਾ ਕਰ ਦਿੱਤਾ ਹੈ, ਜਿਸ ਦੇ ਬਾਅਦ ਤੇਜ਼ ਤੂਫਾਨ ਦੇ ਨਾਲ-ਨਾਲ ਤੇਜ਼ ਬਾਰਸ਼ ਵੀ ਸ਼ੁਰੂ ਹੋ ਗਈ। ਤੇਜ਼ ਬਾਰਸ਼ ਦੇ ਚੱਲਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਇਹ ਬਾਰਸ਼ ਕਿਸਾਨਾਂ ਲਈ ਬੇਹੱਦ ਲਾਹੇਬੰਦ ਹਨ। ਖੇਤਾਂ 'ਚ ਝੋਨੇ ਦੀ ਫਸਲ ਵਧੀਆ ਤਰੀਕੇ ਨਾਲ ਹੋਵੇਗੀ, ਕਿਉਂਕਿ ਇਕ ਪਾਸੇ ਜਿੱਥੇ ਕਿਸਾਨਾਂ ਨੂੰ ਠੀਕ ਢੰਗ ਨਾਲ ਬਿਜਲੀ ਨਹੀਂ ਮਿਲਦੀ ਸੀ, ਉੱਥੇ ਇਸ ਬਾਰਸ਼ ਨੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਲਿਆ ਦਿੱਤੀ ਹੈ। ਕਿਸਾਨਾਂ ਦੇ ਖੇਤਾਂ 'ਚ ਪਾਣੀ ਭਰ ਗਿਆ ਹੈ ਅਤੇ ਹੁਣ ਕਿਸਾਨਾਂ ਨੂੰ ਬਿਜਲੀ ਦੀ ਲੋੜ ਨਹੀਂ ਹੈ।

 

ਦੂਜੇ ਪਾਸੇ ਨਾਭਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਬਾਰਸ਼ ਦੇ ਚੱਲਦੇ ਸ਼ਹਿਰ 'ਚ ਕਾਫੀ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Shyna

This news is Content Editor Shyna