ਕੈਮਰਿਆਂ ਨੇ ਖੋਲ੍ਹੀ ਰੰਗੀਨ ਮਿਜਾਜ਼ ਪਤਨੀ ਦੀ ਪੋਲ

12/05/2019 5:52:47 PM

ਪਟਿਆਲਾ (ਬਖਸ਼ੀ)—ਪਟਿਆਲਾ 'ਚ ਇਕ ਔਰਤ ਵਲੋਂ ਦੇਹ ਵਪਾਰ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਦੂਸਰੇ ਬੰਦਿਆਂ ਨਾਲ ਵੀ ਸਬੰਧ ਹਨ,ਜਿਸ ਦੇ ਚੱਲਦਿਆਂ ਉਸਨੇ ਘਰ 'ਚ ਕੈਮਰੇ ਲਗਵਾ ਦਿੱਤੇ ਤੇ ਫੁਟੇਜ਼ 'ਚ ਜੋ ਉਸਨੇ ਦੇਖਿਆ ਉਸਦੇ ਹੋਸ਼ ਉੱਡ ਗਏ। ਉਸਨੇ ਦੇਖਿਆ ਕਿ ਉਸਦੀ ਪਤਨੀ ਘਰ 'ਚ ਬੰਦੇ ਬੁਲਾਉਂਦੀ ਸੀ ਤੇ ਗਲਤ ਕੰਮ ਕਰਦੀ ਸੀ। ਪਤੀ ਮੁਤਾਬਕ ਗੁਆਂਢੀਆਂ ਨੇ ਪਤਨੀ ਦੇ ਦੇਹ ਵਪਾਰ ਦੇ ਧੰਦੇ ਬਾਰੇ ਉਸਨੂੰ ਜਾਣਕਾਰੀ ਦਿੱਤੀ ਸੀ ਜਿਸ ਤੋਂ ਉਸਨੇ ਘਰ 'ਚ ਕੈਮਰੇ ਲਗਵਾਏ ਤੇ ਸਾਰਾ ਸੱਚ ਸਾਹਮਣੇ ਆ ਗਿਆ।

ਦੂਜੇ ਪਾਸੇ ਔਰਤ ਦਾ ਕਹਿਣਾ ਹੈ ਕਿ ਉਸਦੇ ਘਰਵਾਲੇ ਦੇ ਦੋਸ਼ ਸਭ ਬੇਬੁਨਿਆਦ  ਹਨ ਉਲਟਾ ਔਰਤ ਨੇ ਆਪਣੇ ਪਤੀ 'ਤੇਕੁੱਟਮਾਰ ਕਰਨ ਤੇ ਖਰਚਾ ਨਾ ਦੇਣ ਦੇ ਦੋਸ਼ ਲਗਾ ਦਿੱਤੇ।ਦੋਵਾਂ ਧਿਰਾਂ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਸੀ.ਸੀ.ਟੀ.ਵੀ. ਦੇ ਆਧਾਰ 'ਤੇ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।ਇਸ ਮਾਮਲੇ 'ਚ ਕੌਣ ਸੱਚ ਤੇ ਕੌਣ ਝੂਠ ਬੋਲ ਰਿਹਾ ਹੈ ਇਸਦਾ ਤਾਂ ਪਤਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਦੋਵੇਂ ਧਿਰ ਇੱਕ ਦੂਜੇ 'ਤੇ ਇਲਜ਼ਾਮਾਂ ਦੀ ਝੜੀ ਲੱਗਾ ਰਹੇ ਹਨ।

Shyna

This news is Content Editor Shyna