ਨਗਰ ਕੌਂਸਲ ਚੋਣਾਂ : 12 ਵਜੇ ਤੱਕ ਜਾਣੋ ਸਮਾਣਾ, ਨਾਭਾ, ਪਾਤੜਾਂ ਅਤੇ ਰਾਜਪੁਰਾ ’ਚ ਕਿੰਨੀ ਹੋਈ ਵੋਟਿੰਗ

02/14/2021 2:03:14 PM

ਪਟਿਆਲਾ (ਬਲਜਿੰਦਰ) - ਅੱਜ 8 ਨਗਰ ਨਿਗਮ ਅਤੇ 109 ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ। ਪਟਿਆਲਾ ਦੀ ਚਾਰ ਨਗਰ ਕੌਂਸਲਾਂ ਦੀ ਚੋਣ ਪ੍ਰਕਿਰਿਆ ਅੱਜ ਸਵੇਰ ਤੋਂ ਸ਼ੁਰੂ ਹੋ ਚੁੱਕੀ ਹੈ। ਪਟਿਆਲਾ ’ਚ ਰਾਜਪੁਰਾ, ਸਮਾਨਾ, ਨਾਭਾ ਅਤੇ ਪਾਤੜਾ ਸ਼ਹਿਰਾਂ ’ਚ ਨਗਰ ਕੌਂਸਲਾਂ ਦੀਆਂ ਚੋਣਾਂ ਹੋ ਰਹੀਆਂ ਹਨ। ਦੱਸ ਦੇਈਏ ਕਿ ਇਨ੍ਹਾਂ ਚਾਰ ਵਾਰਡਾਂ ’ਚ ਨਗਰ ਕੌਂਸਲ ਦੇ ਕੁਲ 438 ਉਮੀਦਵਾਰ ਹਨ ਅਤੇ ਕੁੱਲ ਇਕ ਲੱਖ 92 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪ੍ਰਸ਼ਾਸਨ ਦੇ ਵਲੋਂ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਤਰੀਕੇ ਨਾਲ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।

ਨਗਰ ਕੌਂਸਲ ਚੋਣਾਂ ਮੌਕੇ ਸਵੇਰੇ 10 ਵਜੇ ਤੱਕ ਦੀ ਵੋਟਿੰਗ 

ਸਮਾਣਾ : 14.69 ਫ਼ੀਸਦੀ ਪੋਲਿੰਗ 
ਨਾਭਾ : 16 ਫ਼ੀਸਦੀ ਪੋਲਿੰਗ 
ਪਾਤੜਾਂ : 13.5 ਫ਼ੀਸਦੀ ਪੋਲਿੰਗ 
ਰਾਜਪੁਰਾ : 14 ਫ਼ੀਸਦੀ ਪੋਲਿੰਗ

ਦੁਪਹਿਰ 12 ਵਜੇ ਤੱਕ ਵੋਟਿੰਗ

ਸਮਾਣਾ : 32 ਫ਼ੀਸਦੀ ਪੋਲਿੰਗ 
ਨਾਭਾ : 32 ਫ਼ੀਸਦੀ ਪੋਲਿੰਗ 
ਪਾਤੜਾਂ : 38.57 ਫ਼ੀਸਦੀ ਪੋਲਿੰਗ 
ਰਾਜਪੁਰਾ : 34 ਫ਼ੀਸਦੀ ਪੋਲਿੰਗ

rajwinder kaur

This news is Content Editor rajwinder kaur