ਪਟਿਆਲਾ ਜ਼ਿਲ੍ਹੇ ''ਚ 24 ਘੰਟਿਆਂ ''ਚ ਰਿਕਾਰਡ ਤੋੜ 84 ਨਵੇਂ ਮਾਮਲੇ ਆਏ ਸਾਹਮਣੇ

07/26/2020 9:04:57 PM

ਪਟਿਆਲਾ, (ਪਰਮੀਤ)- ਜ਼ਿਲ੍ਹੇ 'ਚ ਕੋਰੋਨਾ ਕੇਸ ਆਉਣ ਦਾ ਸਿਲਸਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਤੋੜ 84 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਹ ਹੁਣ ਤੱਕ ਇਕ ਦਿਨ 'ਚ ਨਵੇਂ ਕੇਸ ਆਉਣ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ ਇਕ ਦਿਨ 'ਚ ਇਹ ਅੰਕੜਾ 78 ਕੇਸਾਂ ਦਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਗਿਣਤੀ 1397 ਹੋ ਗਈ ਹੈ, 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 735 ਮਰੀਜ਼ ਠੀਕ ਹੋਏ ਹਨ, ਜਦਕਿ 642 ਕੇਸ ਐਕਟਿਵ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦਾ ਆਰੀਆ ਸਮਾਜ ਮੰਦਰ ਏਰੀਆ, ਦੁਰਗਾ ਮੰਦਰ ਏਰੀਆ, ਗੁਰੂ ਨਾਨਕ ਨਗਰ ਨੇੜੇ ਅੰਬੇਦਕਰ ਚੌਕ ਅਤੇ ਬਹਾਦਰਗੜ੍ਹ ਦੀ ਹਰਗੋਬਿੰਦ ਕਾਲੋਨੀ ਨੂੰ ਨਵਾਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਕੇ ਇਥੇ ਦੇ ਲੋਕਾਂ ਦੇ ਅਗਲੇ 10 ਦਿਨ ਤੱਕ ਘਰਾਂ 'ਚੋਂ ਬਾਹਰ ਆਉਣ-ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਾਭਾ 'ਚ ਪ੍ਰਾਈਵੇਟ ਕਾਰ ਸ਼ੌਅ ਰੂਮ ਜਿੱਥੇ ਪਹਿਲੇ ਕੇਸ ਤੋਂ ਬਾਅਦ ਅੱਜ 15 ਹੋਰ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਨੇ ਸ਼ੌਅ ਰੂਮ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤਾ ਹੈ। ਸ਼ੌਅ ਰੂਮ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਸੰਪਰਕ 'ਚ ਆਏ ਲੋਕਾਂ ਦੀ ਜਾਣਕਾਰੀ ਵਿਭਾਗ ਨੂੰ ਦੇਣ। ਸਿਹਤ ਵਿਭਾਗ ਨੇ ਪਟਿਆਲਾ ਦੇ ਕਿਲ੍ਹਾ ਚੌਕ ਅਤੇ ਰਾਘੋਮਾਜਰਾ ਇਲਾਕੇ 'ਚ ਵੱਧ ਕੇਸ ਆਉਣ 'ਤੇ ਵੀ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਹ ਆਏ ਨਵੇਂ ਕੇਸ
ਇਨ੍ਹਾਂ 84 ਕੇਸਾਂ 'ਚੋਂ 37 ਪਟਿਆਲਾ ਸ਼ਹਿਰ, 16 ਰਾਜਪੁਰਾ, 9 ਨਾਭਾ, 4 ਸਮਾਣਾ, 3 ਪਾਤੜਾਂ ਅਤੇ 15 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ 'ਚੋਂ 44 ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਉਣ ਅਤੇ ਕੰਟੇਨਮੈਂਟ ਜ਼ੋਨ 'ਚੋਂ ਲਏ ਸੈਂਪਲਾਂ 'ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਇਕ ਬਾਹਰੀ ਰਾਜ ਤੋਂ ਆਉਣ, 39 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਗੁਰੂ ਨਾਨਕ ਨਗਰ ਤੋਂ 5, ਨਿਹਾਲ ਬਾਗ ਤੋਂ 4, ਆਰਿਆ ਸਮਾਜ, ਮਿਲਟਰੀ ਕੈਂਟ, ਨੇੜੇ ਆਤਮਾ ਰਾਮ ਕੁਮਾਰ ਸਭਾ ਸਕੂਲ ਅਤੇ ਆਦਰਸ਼ ਕਾਲੋਨੀ ਤੋਂ 2-2, ਗੁਰਬਖਸ਼ ਕਾਲੋਨੀ, ਰਾਘੋਮਾਜਰਾ, ਦਰਸ਼ਨ ਨਗਰ, ਮਿਲਟਰੀ ਹਸਪਤਾਲ, ਅਰਬਨ ਅਸਟੇਟ ਇਕ, ਤੋਪਖਾਨਾ ਮੋੜ, ਮਾਰਕਲ ਕਾਲੋਨੀ, ਸਮਾਣੀਆ ਗੇਟ, ਸਫਾਬਾਦੀ ਗੇਟ, ਪ੍ਰੀਤ ਨਗਰ, ਘੁੰਮਣ ਨਗਰ, ਨਿਊ ਆਫਿਸਰ ਕਾਲੋਨੀ, ਗੱਲੀ ਨੰਬਰ 10 ਤ੍ਰਿਪੜੀ, ਅਬਚਲ ਨਗਰ, ਐੱਸ. ਐੱਸ. ਟੀ. ਨਗਰ, ਮਥੁਰਾ ਕਾਲੋਨੀ, ਬੀ. ਟੈਂਕ, ਜੱਟਾਂ ਵਾਲਾ ਚੋਂਤਰਾ, ਪਟਿਆਲਾ, ਜਯੋਤੀ ਐਨਕਲੇਵ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਰਾਜਪੁਰਾ ਨੇੜੇ ਦੁਰਗਾ ਮੰਦਰ ਤੋਂ 5, ਨੇੜੇ ਆਰਿਆ ਸਮਾਜ ਮੰਦਰ ਤੋਂ 4, ਡਾਲਿਮਾ ਵਿਹਾਰ ਅਤੇ ਭਾਰਤ ਕਾਲੋਨੀ ਤੋਂ 2-2, ਪਚਰੰਗਾਂ ਚੌਕ, ਕਨਿਕਾ ਗਾਰਡਨ ਅਤੇ ਭੱਠਾ ਲਛਮਣ ਦਾਸ ਤੋਂ 1-1, ਨਾਭਾ ਤੋਂ ਸ਼ਾਰਦਾ ਕਾਲੋਨੀ ਤੋਂ 2, ਹੀਰਾ ਮਹਿਲ, ਪਾਂਡੂਸਰਾ ਮੁਹੱਲਾ, ਮੋਦੀ ਮਿੱਲ ਕਾਲੋਨੀ, ਨਿਊ ਪਟੇਲ ਨਗਰ, ਭੀਖੀ ਮੋੜ, ਬੋੜਾਂ ਗੇਟ ਤੋਂ 1-1, ਸਮਾਣਾ ਦੇ ਗੋਬਿੰਦ ਨਗਰ ਤੋਂ 2, ਪੀਰ ਗੋਰੀ ਮੁਹੱਲਾ ਅਤੇ ਜੀ. ਸੀ. ਪਾਰਕ ਫੈਕਟਰੀ ਤੋਂ 1-1, ਪਾਤੜਾਂ ਦੇ ਵਾਰਡ ਨੰਬਰ 11 ਤੋਂ 2 ਅਤੇ ਵਾਰਡ ਨੰਬਰ 8 ਤੋਂ ਇਕ ਅਤੇ 15 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।


Bharat Thapa

Content Editor

Related News