ਪਟਿਆਲਾ ਜ਼ਿਲ੍ਹੇ ''ਚ 3 ਗਰਭਵਤੀ ਬੀਬੀਆਂ ਸਮੇਤ 47 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

07/25/2020 10:32:01 PM

ਪਟਿਆਲਾ,(ਪਰਮੀਤ)- ਜ਼ਿਲ੍ਹੇ 'ਚ ਅੱਜ 3 ਗਰਭਵਤੀ ਮਹਿਲਾਵਾਂ ਅਤੇ ਇਕ ਪੁਲਸ ਮੁਲਾਜ਼ਮ ਸਮੇਤ 47 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 1313 ਹੋ ਗਈ ਹੈ, 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 682 ਠੀਕ ਹੋਏ ਅਤੇ 611 ਕੇਸ ਐਕਟਿਵ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ 47 ਕੇਸਾਂ 'ਚੋਂ 36 ਪਟਿਆਲਾ ਸ਼ਹਿਰ, 5 ਰਾਜਪੁਰਾ ਅਤੇ 6 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ 'ਚੋਂ 27 ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਉਣ ਅਤੇ ਕੰਟੇਨਮੈਂਟ ਜ਼ੋਨ 'ਚੋਂ ਲਏ ਸੈਂਪਲਾਂ 'ਚੋਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਇਕ ਬਾਹਰੀ ਰਾਜ ਤੋਂ ਆਉਣ, 19 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਤੋਪਖਾਨਾ ਮੋੜ ਤੋਂ ਪੰਜ, ਹਰਗੋਬਿੰਦ ਕਾਲੋਨੀ ਤੋਂ 3, ਤ੍ਰਿਪੜੀ ਟਾਊਨ, ਗੁਰੂ ਨਾਨਕ ਨਗਰ, ਜੈ ਜਵਾਨ ਮੁਹੱਲਾ ਤੋਂ 2-2, ਸ਼ਗੁਨ ਵਿਹਾਰ, ਫੁੱਲਕੀਆਂ ਐਨਕਲੇਵ, ਮਿਲਟਰੀ ਕੈਂਟ, ਨਿਉ ਆਫਿਸਰ ਕਾਲੋਨੀ, ਗੱਲੀ ਭਿੰਡੀਆਂ ਵਾਲੀ, ਐੱਸ. ਐੱਸ. ਟੀ. ਨਗਰ, ਪੁਰਾਣਾ ਮੇਹਰ ਸਿੰਘ ਕਾਲੋਨੀ, ਅਰਬਨ ਅਸਟੇਟ ਫੇਜ਼-2, ਵਿਕਾਸ ਨਗਰ, ਅਨੰਦ ਨਗਰ, ਰਤਨ ਨਗਰ ਐਕਸਟੈਂਸ਼ਨ, ਗੋਬਿੰਦ ਨਗਰ, ਰਾਘੋਮਾਜਰਾ, ਨਿਰਭੈ ਕਾਲੋਨੀ, ਪਾਰਕ ਕਾਲੋਨੀ, ਅਨੰਦ ਨਗਰ ਏ ਐਕਸਟੈਂਸ਼ਨ, ਬੈਂਕ ਕਾਲੋਨੀ, ਕਾਰਖਾਸ ਕਾਲੋਨੀ, ਸ਼ੇਰੇ ਪੰਜਾਬ ਮਾਰਕੀਟ, ਨਿਮ ਵਾਲਾ, ਸੰਤ ਐਨਕਲੇਵ ਅਤੇ ਸਾਹਮਣਾ ਆਤਮਾ ਰਾਮ ਕੁਮਾਰ ਸਭਾ ਸਕੂਲ ਤੋਂ ਇਕ-ਇਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੁਰਾ ਦੇ ਗੁਰੂ ਅਰਜਨ ਦੇਵ ਕਾਲੋਨੀ, ਡਾਲਿਮਾ ਵਿਹਾਰ, ਗਾਂਧੀ ਕਾਲੋਨੀ, ਪ੍ਰੇਮ ਸਿੰਘ ਕਾਲੋਨੀ, ਰਾਜਪੁਰਾ ਤੋਂ ਇਕ-ਇਕ ਅਤੇ 6 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ, ਸ਼ੰਕਰਪੁਰਾ ਤੋਂ 3, ਪਿੰਡ ਇੰਦਰਪੁਰਾ, ਨਰੜੂ ਅਤੇ ਥੇੜੀ ਤੋਂ ਇਕ-ਇਕ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਮਰੀਜ਼ਾਂ 'ਚ 3 ਗਰਭਵਤੀ ਔਰਤਾਂ ਅਤੇ ਇਕ ਪੁਲਸ ਕਰਮੀ ਵੀ ਸ਼ਾਮਲ ਹਨ। ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ 'ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵਲੋਂ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa