ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਦੇ 74 ਨਵੇਂ ਮਾਮਲੇ ਆਏ ਸਾਹਮਣੇ

11/22/2020 9:30:28 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 74 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 1850 ਰਿਪੋਰਟਾਂ ’ਚੋਂ 74 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਕੇਸਾਂ ਦੀ ਗਿਣਤੀ 14044 ਹੋ ਗਈ ਹੈ। ਜ਼ਿਲ੍ਹੇ ਦੇ 81 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13126 ਹੋ ਗਈ ਹੈ। ਜ਼ਿਲ੍ਹੇ ’ਚ 3 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਜ਼ਿਲ੍ਹੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 414 ਹੋ ਗਈ ਹੈ। ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 504 ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 74 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 59, ਸਮਾਣਾ ਤੋਂ 1, ਨਾਭਾ ਤੋਂ 4, ਰਾਜਪੁਰਾ ਤੋਂ 5, ਬਲਾਕ ਦੁੱਧਣ ਸਾਧਾਂ ਤੋਂ 3 ਅਤੇ ਬਲਾਕ ਕੌਲੀ ਤੋਂ 2, ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ’ਚੋਂ 8 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 66 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ਼-1 ਅਤੇ 3, ਪਾਵਰ ਕਾਲੋਨੀ, ਅਨਾਰਦਾਣਾ ਚੌਕ, ਅਨੰਦ ਨਗਰ, ਅਦਾਲਤ ਬਾਜ਼ਾਰ, ਫੁੱਲਕੀਅਨ ਐਨਕਲੇਵ, ਕੱਚਾ ਪਟਿਆਲਾ, ਅਮਨ ਐਨਕਲੇਵ, ਖਾਲਸਾ ਮੁਹੱਲਾ, ਮੋਤੀ ਬਾਗ, ਢਿੱਲੋਂ ਕਾਲੋਨੀ, ਜੋਡ਼ੀਆਂ ਭੱਠੀਆਂ, ਪੁਰਾਣਾ ਬਿਸ਼ਨ ਨਗਰ, ਦੀਪ ਨਗਰ, ਪ੍ਰੇਮ ਨਗਰ, ਪ੍ਰਤਾਪ ਨਗਰ, ਹਰਗੋਬਿੰਦ ਨਗਰ, ਗੁਰਬਖਸ਼ ਕਾਲੋਨੀ, ਬਾਜਵਾ ਕਾਲੋਨੀ, ਗਲੀ ਭਿੰਠੀਆਂ ਵਾਲੀ, ਝਿੱਲ ਰੋਡ, ਚਿਨਾਰ ਬਾਗ, ਗੋਬਿੰਦ ਕਾਲੋਨੀ, ਐੱਸ. ਐੱਸ. ਟੀ. ਨਗਰ, ਹੇਮ ਬਾਗ, ਤਫਲਪੁਰਾ, ਰਣਜੀਤ ਨਗਰ, ਨਿਊ ਮੇਹਰ ਸਿੰਘ ਕਾਲੋਨੀ, ਦੇਸੀ ਮਹਿਮਾਨਦਾਰੀ, ਐੱਸ. ਯੂ. ਐੱਸ. ਨਗਰ, ਸੰਤ ਨਗਰ, ਮਜੀਠੀਆ ਐਨਕਲੇਵ, ਪੀਰ ਕਾਲੋਨੀ, ਦਾਰੂ ਕੁਟੀਆਂ, ਲਾਹੌਰੀ ਗੇਟ, ਧੀਰੂ ਨਗਰ, ਰਤਨ ਨਗਰ, ਨਾਭਾ ਦੇ ਹੀਰਾ ਮਹੱਲ, ਪ੍ਰੀਤ ਵਿਹਾਰ, ਸਮਾਣਾ ਦੇ ਪ੍ਰਤਾਪ ਕਾਲੋਨੀ, ਰਾਜਪੁਰਾ ਦੇ ਸ਼ਾਮ ਨਗਰ, ਰਾਜਪੁਰਾ ਟਾਊਨ ਅਤੇ ਡਾਲਿਮਾ ਵਿਹਾਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।

ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

2 ਬਜ਼ੁਰਗਾਂ ਸਮੇਤ ਤਿੰਨ ਦੀ ਗਈ ਜਾਨ

– ਪਟਿਆਲਾ ਸ਼ਹਿਰ ਦੇ ਬਿਸ਼ਨ ਨਗਰ ਦੀ 65 ਸਾਲਾ ਅੌਰਤ ਜੋ ਕਿ ਸ਼ੂਗਰ ਦੀ ਬੀਮਾਰੀ ਦੀ ਮਰੀਜ਼ ਸੀ। ਉਸ ਦੀ ਰਾਜਿੰਦਰਾ ਹਸਪਤਾਲ ਪਹੰੁਚਣ ’ਤੇ ਮੌਤ ਹੋ ਗਈ।

– ਅਰਬਨ ਅਸਟੇਟ ਫੇਜ਼-3 ਦਾ 62 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਪਟਿਆਲਾ ਦੇ ਮਿਲਟਰੀ ਹਸਪਤਾਲ ’ਚ ਦਾਖਲ ਸੀ।

– ਰਾਜਪੁਰਾ ਦੇ ਸ਼ਾਮ ਨਗਰ ਦਾ ਰਹਿਣ ਵਾਲਾ 58 ਸਾਲ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

550 ਕੋਵਿਡ ਜਾਂਚ ਲਈ ਲਏ ਸੈਂਪਲ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 550 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦਿਆਂ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,26,319 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 14,044 ਕੋਵਿਡ ਪਾਜ਼ੇਟਿਵ, 2,10,745 ਨੈਗੇਟਿਵ ਅਤੇ ਲਗਭਗ 1130 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਪਾਜ਼ੇਟਿਵ 14044

ਮੌਤਾਂ 414

ਰਿਕਵਰਡ 13126

ਐਕਟਿਵ 504

Bharat Thapa

This news is Content Editor Bharat Thapa