ਪਟਿਆਲਾ ਜ਼ਿਲ੍ਹੇ ’ਚ ਐਤਵਾਰ ਨੂੰ ਕੋਰੋਨਾ ਦੇ 195 ਮਰੀਜ਼ ਹੋਏ ਤੰਦਰੁਸਤ, 131 ਨਵੇਂ ਪਾਜ਼ੇਟਿਵ​​​​​​​

09/28/2020 1:13:53 AM

ਪਟਿਆਲਾ,(ਪਰਮੀਤ)- ਅੱਜ ਜ਼ਿਲ੍ਹੇ ’ਚ ਕੋਰੋਨਾ ਨਾਲ 6 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 131 ਨਵੇਂ ਕੇਸ ਪਾਜ਼ੇਟਿਵ ਆ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਵੇਂ ਮਰੀਜ਼ਾਂ ਮਗਰੋਂ ਹੁਣ ਤੱਕ ਪਾਜ਼ੇਟਿਵ ਆਏ ਕੇਸਾਂ ਦੀ ਗਿਣਤੀ 11323 ਹੋ ਗਈ। ਅੱਜ 195 ਮਰੀਜ਼ ਹੋਰ ਤੰਦਰੁਸਤ ਹੋਣ ਨਾਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 9518 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ 6 ਹੋਰ ਮਰੀਜ਼ਾਂ ਦੀ ਮੌਤ ਇਸ ਮਹਾਮਾਰੀ ਨਾਲ ਹੋ ਗਈ, ਜਿਸ ਨਾਲ ਮਗਰੋਂ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 318 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 1487 ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਕੇਸ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 131 ਕੇਸਾਂ ’ਚੋਂ 58 ਪਟਿਆਲਾ ਸ਼ਹਿਰ, 6 ਸਮਾਣਾ, 16 ਰਾਜਪੁਰਾ, 1 ਨਾਭਾ, ਬਲਾਕ ਭਾਦਸੋਂ ਤੋਂ 3, ਬਲਾਕ ਕੋਲੀ ਤੋਂ 8, ਬਲਾਕ ਕਾਲੋਮਾਜਰਾ ਤੋਂ 6, ਬਲਾਕ ਹਰਪਾਲ ਪੁਰ ਤੋਂ 9, ਬਲਾਕ ਦੁਧਨਸਾਧਾਂ ਤੋਂ 6, ਬਲਾਕ ਸ਼ੁੱਤਰਾਣਾ ਤੋਂ 18 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 11 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 120 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਡਾ. ਮਲਹੋਤਰਾ ਨੇ ਕਿਹਾ ਕਿ ਪਟਿਆਲਾ ਦੇ ਮਹਿੰਦਰਾ ਕੰਪਲੈਕਸ, ਗਾਰਡਨ ਹਾਈਟਸ, ਤਫੱਜ਼ਲਪੁਰਾ, ਰਣਜੀਤ ਨਗਰ, ਪਾਸੀ ਰੋਡ, ਬਸੰਤ ਵਿਹਾਰ, ਗਰੀਨਵਿਊ, ਸਨੌਰੀ ਗੇਟ, ਨਿਊ ਮੇਹਰ ਸਿੰਘ ਕਾਲੋਨੀ, ਅਨੰਦ ਨਗਰ, ਮਜੀਠੀਆ ਐਨਕਲੇਵ, ਦੇਸ ਰਾਜ ਸਟਰੀਟ, ਬਲਾਸਮ ਐਨਕਲੇਵ, ਜੋਗਿੰਦਰ ਨਗਰ, ਨੌਰਥ ਐਵੀਨਿਊ, ਆਈ. ਟੀ. ਬੀ. ਪੀ., ਨੇਡ਼ੇ ਪੋਲੋ ਗਰਾਊਂਡ, ਮਿਲਟਰੀ ਕੈਂਟ, ਫੋਕਲ ਪੁਆਇੰਟ, ਘੁੰਮਣ ਨਗਰ, ਗੁਰਦਰਸ਼ਨ ਨਗਰ, ਸ਼ਿਵਾਲਿਕ ਵਿਹਾਰ, ਯਾਦਵਿੰਦਰਾ ਕਾਲੋਨੀ, ਲਾਹੋਰੀ ਗੇਟ, ਨਿਊ ਆਫੀਸਰ ਕਾਲੋਨੀ, ਗੁਰੂ ਨਾਨਕ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ।

ਇਸੇ ਤਰ੍ਹਾਂ ਰਾਜਪੁਰਾ ਦੇ ਡਾਲੀਮਾ ਵਿਹਾਰ, ਭਾਰਤ ਕਾਲੋਨੀ, ਨੇਡ਼ੇ ਜੀ. ਟੀ. ਬੀ. ਸਕੂਲ, ਰਾਜਪੁਰਾ ਟਾਊਨ, ਪ੍ਰੀਤ ਕਾਲੋਨੀ, ਦਸ਼ਮੇਸ਼ ਨਗਰ, ਨੇਡ਼ੇ ਗਣੇਸ਼ ਮੰਦਿਰ ਪੁਰਾਣਾ ਰਾਜਪੁਰਾ, ਸਮਾਣਾ ਦੇ ਰਾਈਸ ਸ਼ੈਲਰ, ਦਰਦੀ ਕਾਲੋਨੀ, ਖਾਲਸਾ ਕਾਲੋਨੀ, ਨਾਭਾ ਦੇ ਦੁਲੱਦੀ ਗੇਟ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।

ਪੰਜ ਔਰਤਾਂ ਸਮੇਤ 6 ਦੀ ਹੋਈ ਮੌਤ

– ਪਟਿਆਲਾ ਸ਼ਹਿਰ ਦੇ ਨਿਊ ਸੈਂਚੂਰੀ ਐਨਕਲੇਵ ਦੀ ਰਹਿਣ ਵਾਲੀ 85 ਸਾਲਾ ਬਜ਼ੁਰਗ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ।

– ਨਿਊ ਸ਼ਕਤੀ ਨਗਰ ਦੀ ਰਹਿਣ ਵਾਲੀ 27 ਸਾਲਾ ਅੌਰਤ ਜੋ ਕਿ ਕਿਡਨੀ ਦੀਆਂ ਬੀਮਾਰੀਆਂ ਦੀ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਇਲਾਜ ਕਰਵਾ ਰਹੀ ਸੀ।

– ਘੁੰਮਣ ਨਗਰ ਦੀ 47 ਸਾਲਾ ਅੌਰਤ ਜੋ ਕਿ ਫੇਫਡ਼ਿਆਂ ਦੀ ਬੀਮਾਰੀ ਦੀ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।

– ਨਿਊ ਸੈਂਚੂਰੀ ਐਨਕਲੇਵ ਦੀ ਰਹਿਣ ਵਾਲੀ 40 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ।

– ਪਿੰਡ ਮਰਦਾਪੁਰ ਬਲਾਕ ਹਰਪਾਲਪੁਰ ਦੀ 47 ਸਾਲਾ ਅੌਰਤ ਜੋ ਕਿ ਸ਼ੁੂਗਰ ਦੀ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਪਿੰਡ ਬੁਰਾਡ਼ ਤਹਿਸੀਲ ਪਾਤਡ਼ਾਂ ਦਾ ਰਹਿਣ ਵਾਲਾ 48 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਿਹਾ ਸੀ।

ਹੁਣ ਤੱਕ ਲਏ ਸੈਂਪਲ 148733

ਨੈਗੇਟਿਵ 136210

ਪਾਜ਼ੇਟਿਵ 11323

ਰਿਪੋਰਟ ਪੈਂਡਿੰਗ 900

ਮੌਤਾਂ 318

ਤੰਦਰੁਸਤ ਹੋਏ 9518

ਐਕਟਿਵ 1487

Bharat Thapa

This news is Content Editor Bharat Thapa