ਚੋਰਾਂ ਨੇ ਏ. ਟੀ. ਐੱਮ. ਭੰਨ ਕੇ ਉਡਾਏ 2,82,100 ਰੁਪਏ

04/20/2019 4:24:28 AM

ਪਟਿਆਲਾ (ਭੂਪਿੰਦਰ)-ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਬਿਨਾਂ ਕਿਸੇ ਡਰ ਦੇ ਵੱਡੀਆਂ-ਵੱਡੀਆਂ ਚੀਜ਼ਾਂ ’ਤੇ ਹੱਥ ਸਾਫ ਕਰਨ ਲੱਗ ਪਏ ਹਨ। ਇਸ ਦੀ ਮਿਸਾਲ ਬੀਤੀ ਰਾਤ ਦੇਵੀਗਡ਼੍ਹ ਨੇਡ਼ੇ ਪਿੰਡ ਦੂਧਨਸਾਧਾਂ ਵਿਖੇ ਮਿਲਦੀ ਹੈ। ਉਥੇ ਚੋਰ ਏ. ਟੀ. ਐੱਮ. ਭੰਨ ਕੇ ਉਸ ’ਚੋਂ ਰੁਪਏ ਲੈ ਉੱਡੇ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਦੇ ਕਰੀਬ ਚੋਰਾਂ ਨੇ ਪਿੰਡ ਦੂਧਨਸਾਧਾਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ਨੂੰ ਕਟਰ ਨਾਲ ਫਰੰਟ ਤੋਂ ਵੱਢ ਕੇ ਉਸ ’ਚ ਪਏ 2,82,100 ਰੁਪਇਆਂ ’ਤੇ ਹੱਥ ਸਾਫ ਕਰ ਦਿੱਤੇ। ਚੋਰਾਂ ਨੇ ਏ. ਟੀ. ਐੱਮ. ’ਚ ਲੱਗਾ ਕੈਮਰਾ ਤੋਡ਼ਿਆ। ਫਿਰ ਏ. ਟੀ. ਐੱਮ. ਨੂੰ ਕਟਰ ਨਾਲ ਕੱਟਿਆ। ਇਸ ਮੌਕੇ ਉਥੇ ਕੋਈ ਗਾਰਡ ਨਹੀਂ ਸੀ। ਇਸ ਘਟਨਾ ਦਾ ਪਤਾ ਸਵੇਰੇ ਲੱਗਾ, ਜਦੋਂ ਲੋਕ ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਆਏ। ਇਸ ਦੀ ਸੂਚਨਾ ਪਹਿਲਾਂ ਥਾਣਾ ਜੁਲਕਾਂ ਦੀ ਪੁਲਸ ਨੂੰ ਦਿੱਤੀ ਗਈ। ਫਿਰ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਦਿੱਤੀ। ਸਵੇਰੇ ਪੁਲਸ ਅਤੇ ਬੈਂਕ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਇਸ ਨਾਲ ਇਲਾਕੇ ਦੇ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਲੋਕਾਂ ਕਿਹਾ ਕਿ ਪੁਲਸ ਨੂੰ ਅਜਿਹੀਆਂ ਥਾਵਾਂ ’ਤੇ ਸਖਤ ਚੌਕਸੀ ਰੱਖਣੀ ਚਾਹੀਦੀ ਹੈ।