ਸ੍ਰੀ ਰਮਾਇਣ ਪਾਠ ਯੱਗ ਸੰਪੰਨ ਹੋਣ ’ਤੇ ਭੰਡਾਰਾ ਲਗਾਇਆ

04/17/2019 4:25:20 AM

ਪਟਿਆਲਾ (ਜੈਨ)-ਲਗਭਗ 308 ਸਾਲਾ ਪ੍ਰਾਚੀਨ ਤਪਿਆ ਮੰਦਰ ਡੇਰਾ ਵਿਖੇ ਆਯੋਜਿਤ 40 ਰੋਜ਼ਾ ਸ੍ਰੀ ਰਾਮ ਚਰਿਤ ਮਾਨਸ ਪਾਠ ਯੱਗ ਸੰਪੰਨ ਹੋਣ ’ਤੇ ਬ੍ਰਹਮ ਭੋਜ ਤੋਂ ਬਾਅਦ ਮਹੰਤ ਅਵਧ ਬਿਹਾਰੀ ਦਾਸ ਤਪਿਆ ਦੀ ਅਗਵਾਈ ਹੇਠ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਮੌਕੇ ਬਾਲ ਬ੍ਰਹਮਚਾਰੀ ਮੁਨੀ ਸ਼੍ਰੀ ਆਨੰਦ ਚੈਤੰਨਿਆ ਜੀ ਮਹਾਰਾਜ, ਰਾਜਗਿਰੀ ਜੀ ਮਹਾਰਾਜ, ਰਘੁਵੀਰ ਪੁਰੀ ਜੀ ਮਹਾਰਾਜ, ਪਵਨ ਚੋਪਡ਼ਾ, ਵਿਕਾਸ ਚੋਪਡ਼ਾ, ਸ਼ੇਸ਼ ਜੀਂਦੀਆ, ਪਰਮਜੀਤ ਆਸਟਾ ਸਾਬਕਾ ਲਾਇਨਜ਼ ਪ੍ਰਧਾਨ ਵੀ ਹਾਜ਼ਰ ਸਨ। ਹਵਨ ਯੱਗ ਵਿਚ ਰਾਜਮਾਤਾ ਪ੍ਰੋਮਿਲਾ, ਲਲਿਤ ਮੋਹਨ ਮਿੰਟੂ, ਰਜਤ ਮੋਹਨ ਗੋਗਾ ਸਮੇਤ 100 ਤੋਂ ਵੱਧ ਪਰਿਵਾਰਾਂ ਨੇ ਆਹੂਤੀ ਪਾਈ। ਲਗਭਗ ਦੋ ਦਰਜਨ ਹੋਰ ਥਾਈਂ ਭੰਡਾਰੇ ਕੀਤੇ ਗਏ। ਸ਼੍ਰੀ ਮਹਾਲਛਮੀ ਰਾਮ ਲੀਲਾ ਕਲੱਬ ਪੁਰਾਣਾ ਹਾਈਕੋਰਟ ਮੈਦਾਨ ਵਿਖੇ ਵੀ ਭੰਡਾਰਾ ਲਗਾਇਆ ਗਿਆ।