ਭਗਵਤ ਮਹਾਪੁਰਾਣ ਗਿਆਨ ਯੱਗ ਸੰਪੰਨ

04/16/2019 4:16:41 AM

ਪਟਿਆਲਾ (ਦਰਦ, ਅਨੇਜਾ)-ਸ਼੍ਰੀ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਸਮਾਣਾ ਵੱਲੋਂ ਪ੍ਰਧਾਨ ਮਦਨ ਮਿੱਤਲ ਦੀ ਪ੍ਰਧਾਨਗੀ ’ਚ ਆਯੋਜਿਤ 9 ਰੋਜ਼ਾ ਸ਼੍ਰੀਮਦ ਦੇਵੀ ਭਗਵਤ ਮਹਾਪੁਰਾਣ ਗਿਆਨ ਯੱਗ ਐਤਵਾਰ ਨੂੰ ਸਫਲਤਾਪੂਰਵਕ ਢੰਗ ਨਾਲ ਸੰਪੰਨ ਹੋ ਗਿਆ। ਇਸ ਮੌਕੇ ਅਗਰਵਾਲ ਧਰਮਸ਼ਾਲਾ ਵਿਚ ਆਯੋਜਿਤ ਵਿਸ਼ੇਸ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਤੇ ਮੈਡਮ ਰਵਿੰਦਰ ਕੌਰ ਨੇ ਸ਼ਿਰਕਤ ਕੀਤੀ। ਪੰਡਤ ਵਿਸ਼ਾਲ ਮਨੀ ਸ਼ਾਸਤਰੀ ਵੱਲੋਂ ਕੀਤੀ ਜਾ ਰਹੀ ਕਥਾ ਨੂੰ ਸਰਵਣ ਕੀਤਾ। ਸਮਾਗਮ ਦੌਰਾਨ ਸਾਰੇ ਸ਼ਹਿਰ ਵਾਸੀਆਂ ਵੱਲੋਂ ਭਗਵਾਨ ਰਾਮ ਚੰਦਰ ਜੀ ਦੇ ਅਵਤਾਰ ਪੁਰਬ ਦੀ ਵਧਾਈ ਦਿੱਤੀ। ਸੰਗਤ ਨੂੰ ਮਰਯਾਦਾ ਪ੍ਰਸ਼ੋਤਮ ਪ੍ਰਭੂ ਰਾਮ ਦੇ ਦਰਸਾਏ ਮਾਰਗ ’ਤੇ ਚਲਦੇ ਹੋਏ ਜੀਵਨ ਨੂੰ ਸਫਲ ਬਣਾਉਣ ਲਈ ਕਿਹਾ। ਸੰਸਥਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ। ਸਵੇਰੇ 51 ਜਜਮਾਨਾਂ ਵੱਲੋਂ ਹਵਨ ਯੱਗ ਰਾਹੀਂ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਆਰਤੀ ਕੀਤੀ ਗਈ। ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਉਦਯੋਗਪਤੀ ਰਮੇਸ਼ ਗਰਗ, ਯਸ਼ਪਾਲ ਸਿੰਗਲਾ, ਪਵਨ ਸ਼ਾਸਤਰੀ, ਸ਼ਿਵ ਘੱਗਾ, ਗੋਪਾਲ ਕ੍ਰਿਸ਼ਨ, ਮੰਗਤ ਮਵੀ, ਪ੍ਰਿੰਸੀਪਲ ਪੂਨਮ ਸ਼ਰਮਾ, ਨੀਤੂ ਦੇਵਗਨ, ਅਨਿਰੁਧ ਗਰਗ, ਸਤਪਾਲ ਸਿੰਗਲਾ, ਹਿਤੇਸ਼ ਗੋਇਲ, ਰਮਨ ਗੁਪਤਾ, ਸੋਨੂੰ ਬਾਂਸਲ, ਜਵਾਹਰ ਗੋਇਲ, ਅੰਕੁਸ਼ ਗੋਇਲ, ਸ਼ੰਕਰ ਜਿੰਦਲ, ਅਸ਼ਵਨੀ ਗੁਪਤਾ, ਨਵੀਨ ਕੁਮਾਰ (ਕਾਕਾ), ਸੰਦੀਪ ਗਰਗ (ਸੰਜੂ), ਸ਼ਸ਼ੀ ਭੂਸ਼ਣ ਅਤੇ ਸਮੂਹ ਸਕੂਲਾਂ ਦਾ ਸਟਾਫ ਅਤੇ ਸੰਸਥਾ ਅਹੁਦੇਦਾਰ ਹਾਜ਼ਰ ਸਨ।

Related News