ਸ਼੍ਰੀ ਬਾਵਾ ਲਾਲ ਦਿਆਲ ਮੰਦਰ ’ਚ ਕੰਜਕ ਪੂਜਨ ਤੇ ਹਵਨ ਯੱਗ ’ਚ ਪਾਈ ਪੂਰਣ ਆਹੂਤੀ

04/14/2019 5:23:51 AM

ਫਤਿਹਗੜ੍ਹ ਸਾਹਿਬ (ਸੁਰੇਸ਼)- ਸ਼੍ਰੀ ਬਾਵਾ ਲਾਲ ਦਿਆਲ ਟਰੱਸਟ ਵੱਲੋਂ ਲਾਲ ਦਵਾਰਾ ਸਤਿਸੰਗ ਭਵਨ ਤੇ ਧਰਮਸ਼ਾਲਾ ਗੁਰੂ ਨਾਨਕ ਕਾਲੋਨੀ ’ਚ ਹਰ ਸਾਲ ਵਾਂਗ ਇਸ ਸਾਲ ਵੀ ਮਾਂ ਦੇ ਪਾਵਨ ਨਰਾਤਿਆਂ ਮੌਕੇ ਮੰਦਰ ਦੇ ਪੰਡਤ ਵਰੁਣ ਮਿਸ਼ਰਾ ਨੇ ਗੁਰਦਿਆਲ ਦਾਸ ਭਾਰਤੀ ਦੀ ਪ੍ਰਧਾਨਗੀ ’ਚ ਸ਼੍ਰੀ ਦੁਰਗਾ ਅਸ਼ਟਮੀ ’ਤੇ ਗਣੇਸ਼ ਪੂਜਨ, ਨਵ ਗ੍ਰਹਿ ਪੂਜਨ ਤੇ ਕਲਸ਼ ਪੂਜਨ ਕਰਨ ਉਪਰੰਤ ਹਵਨ ਯੱਗ ਕਰਵਾ ਕੇ ਪੂਰਣ ਆਹੂਤੀ ਪਵਾਈ। ਇਸ ਮੌਕੇ ਮਾਂ ਦੁਰਗਾ ਦੀ ਆਰਤੀ ਤੋਂ ਬਾਅਦ ਵਿਧੀਪੂਰਵਕ ਕੰਜਕ ਪੂਜਨ ਕੀਤਾ ਗਿਆ, ਜਿਸ ’ਚ ਮੁੱਖ ਯੱਜਮਾਨ ਵਿਜੇ ਭਾਰਤੀ ਨੇ ਪਰਿਵਾਰ ਸਮੇਤ ਪੂਜਨ ਕਰ ਕੇ ਹਵਨ ਯੱਗ ਆਰੰਭ ਕਰਵਾਇਆ। ਸੰਗਤ ’ਚ ਪੂੜੀ-ਛੋਲੇ ਤੇ ਹਲਵੇ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਨਰਿੰਦਰ ਭਾਟੀਆ, ਦਰਸ਼ਨ ਲਾਲ ਭਾਟੀਆ, ਵਿਜੇ ਭਾਰਤੀ, ਸੁਰਿੰਦਰ ਕਵਾਤਰਾ, ਪ੍ਰਦੀਪ ਭਾਰਤੀ, ਸੁਭਾਸ਼ ਭਾਰਤੀ, ਰਾਮਜੀ ਦਾਸ ਕਾਲੜਾ ਤੇ ਰਾਹੁਲ ਜਿੰਦਲ ਆਦਿ ਤੋਂ ਇਲਾਵਾ ਹੋਰ ਮਾਤਾ ਦੇ ਭਗਤ ਵੀ ਹਾਜ਼ਰ ਸਨ।

Related News