ਰਾਈਟਿੰਗ, ਪੋਸਟਰ ਮੇਕਿੰਗ, ਮਹਿੰਦੀ ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ

04/11/2019 4:29:56 AM

ਪਟਿਆਲਾ (ਜੋਸਨ)- ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸਵੀਪ ਪ੍ਰਾਜੈਕਟ ਤਹਿਤ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਮਹਿੰਦੀ ਤੇ ਭਾਸ਼ਣ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ ਤੇ ਇਨਾਮ ਹਾਸਲ ਕੀਤੇ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਸਹੁੰ ਚੁੱਕੀ ਅਤੇ ਹਸਤਾਖਰ ਵੀ ਕੀਤੇ। ਕਾਲਜ ਪ੍ਰਿੰਸੀਪਲ ਡਾ. ਹਰਮੀਤ ਕੌਰ ਆਨੰਦ ਨੇ ਵਿਦਿਆਰਥਣਾਂ ਨੂੰ ਸੰਬਧੋਨ ਕਰਕੇ ਹੋਏ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਤੇ ਲੋਕਤੰੰਤਰ ਨੂੰ ਬਣਾਏ ਰੱਖਣ ਲਈ ਵੋਟਾਂ ਇਕ ਵੱਡਾ ਹਥਿਆਰ ਹਨ। ਜੇ ਅਸੀਂ ਆਪਣੇ ਦੇਸ਼ ਦੇ ਭਵਿੱਖ ਲਈ ਚਿੰਤਤ ਹਾਂ ਤਾਂ ਵੋਟਾਂ ਦਾ ਸਹੀ ਇਸਤੇਮਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ।

Related News