ਗੁਡ਼ਮੰਡੀ ਐਸੋਸੀਏਸ਼ਨ ਨੇ ਕੀਤਾ ਅਰਪਿਤ ਗੁਪਤਾ ਨੂੰ ਸਨਮਾਨਤ

04/11/2019 4:27:00 AM

ਪਟਿਆਲਾ (ਅੱਤਰੀ)-ਗੁਡ਼ਮੰਡੀ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਨਰੇਸ਼ ਕੁਮਾਰ ਕਾਕਾ ਦੇ ਭਤੀਜੇ ਅਰਪਿਤ ਗੁਪਤਾ ਵਲੋਂ ਸਿਵਲ ਸੇਵਾ ਪ੍ਰੀਖਿਆ ਵਿਚ ਦੇਸ਼ ਭਰ ਵਿਚ 300ਵਾਂ ਰੈਂਕ ਪ੍ਰਾਪਤ ਕਰਨ ’ਤੇ ਗੁਡ਼ ਮੰਡੀ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਜ਼ਿਕਰਯੋਗ ਹੈ ਕਿ ਅਰਪਿਤ ਗੁਪਤਾ ਗੁਡ਼ ਮੰਡੀ ਦੇ ਥੋਕ ਵਪਾਰੀ ਸਵ. ਸੇਠ ਰਾਮਾ ਮੱਲ ਦੇ ਪੋਤਰੇ ਅਤੇ ਸਵ. ਰਮੇਸ਼ ਕੁਮਾਰ ਦੇ ਪੁੱਤਰ ਹਨ ਅਤੇ ਖੁਦ ਗੁਡ਼ ਮੰਡੀ ਵਿਚ ਸੰਪੰਨ ਵਪਾਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਗੁਡ਼ ਮੰਡੀ ਐਸੋ. ਦੇ ਅਸ਼ੋਕ ਬਾਂਸਲ ਅਤੇ ਸੁਨੀਲ ਹੈਪੀ ਨੇ ਕਿਹਾ ਕਿ ਅਰਪਿਤ ਗੁਪਤਾ ਨੇ ਸਮੁੱਚੇ ਦੇਸ਼ ਵਿਚ ਗੁਡ਼ ਮੰਡੀ ਅਤੇ ਆਪਣੇ ਪਰਿਵਾਰ ਦਾ ਨਾਮ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਅਕਸਰ ਵਪਾਰੀ ਵਰਗ ਦੇ ਬੱਚਿਆ ਨੂੰ ਪਡ਼੍ਹਾਈ ਵਿਚ ਕਮਜ਼ੋਰ ਦੱਸਿਆ ਜਾਂਦਾ ਹੈ ਤੇ ਅਰਪਿਤ ਗੁਪਤਾ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਗੱਲ ਨੂੰ ਝੂਠ ਸਾਬਤ ਕਰ ਦਿੱਤਾ ਹੈ। ਪਹਿਲਾਂ ਵੀ ਉਹ 2010 ਵਿਚ ਫੂਡ ਸਪਲਾਈ ਵਿਚ ਬਤੌਰ ਇੰਸਪੈਕਟਰ ਚੁਣੇ ਗਏ ਸੀ ਅਤੇ ਹੁਣ ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਆਉਣ ਵਾਲੀ ਵਪਾਰੀ ਪੀਡ਼੍ਹੀ ਦੇ ਲਈ ਇਕ ਮਿਸਾਲ ਕਾਇਮ ਕੀਤੀ। ਇਸ ਮੌਕੇ ਅਰਪਿਤ ਗੁਪਤਾ ਨੇ ਸਮੁੱਚੇ ਦੁਕਾਨਦਾਰ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕ ਗੁਡ਼ਮੰਡੀ ਉਨ੍ਹਾਂ ਦੇ ਮਨ ਵਿਚ ਇਕ ਵਿਸ਼ੇਸ਼ ਥਾਂ ਰੱਖਦੀ ਹੈ । ਇਸ ਮੌਕੇ ਨਰੇਸ਼ ਕੁਮਾਰ ਕਾਕਾ, ਅਸ਼ੋਕ ਬਾਂਸਲ, ਸੁਨੀਲ ਹੈਪੀ, ਸੁਰੇਂਦਰ ਜਿੰਦਲ, ਵਿਜੈ ਗੁਪਤਾ, ਮੋਹਨ ਲਾਲ ਸਿੰਗਲਾ, ਰਮੇਸ਼ ਆਹੂਜਾ, ਪੰਮੀ ਰਮਨ ਕੁਮਾਰ, ਵਿਜੈ ਬਾਂਸਲ, ਰੋਹਿਤ ਸਿੰਗਲਾ ਅਤੇ ਗੁਡ਼ਮੰਡੀ ਦੇ ਹੋਰ ਦੁਕਾਨਦਾਰ ਮੌਜੂਦ ਸਨ।

Related News