ਰੋਟਰੈਕਟ ਕਲੱਬ ਗ੍ਰੇਟਰ ਵੱਲੋਂ ਖੂਨ-ਦਾਨ ਕੈਂਪ

03/19/2019 4:27:11 AM

ਪਟਿਆਲਾ (ਜੈਨ, ਭੂਪਾ)-ਰੋਟਰੈਕਟ ਕਲੱਬ ਨਾਭਾ ਗ੍ਰੇਟਰ ਵੱਲੋਂ ਅੱਜ ਇਥੇ ਮਹਾਰਾਜਾ ਅਗਰਸੇਨ ਪਾਰਕ ਵਿਖੇ ਮਾਨਵਤਾ ਦੀ ਭਲਾਈ ਲਈ ਚੌਥਾ ਖੂਨ-ਦਾਨ ਕੈਂਪ ਪ੍ਰਧਾਨ ਭੁਪੇਸ਼ ਬਾਂਸਲ ਤੇ ਸੈਕਟਰੀ ਹਿਮਾਂਸ਼ੂ ਜਿੰਦਲ (ਜਿੰਦਲ) ਦੀ ਨਿਗਰਾਨੀ ’ਚ ਲਾਇਆ ਗਿਆ। ਇਸ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ ਟੀਮ ਨੇ ਲੇਡੀ ਡਾਕਟਰ ਸਰਬਜੀਤ ਦੀ ਅਗਵਾਈ ਹੇਠ 72 ਯੂਨਿਟ ਬਲੱਡ ਇਕੱਠਾ ਕੀਤਾ। ਅਗਰਵਾਲ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਗਰਗ (ਠੇਕੇਦਾਰ), ਰਵਨੀਸ਼ ਗੋਇਲ ਜਨਰਲ ਸੈਕਟਰੀ ਤੇ ਵਿੱਤ ਸਕੱਤਰ ਕ੍ਰਿਸ਼ਨ ਗੋਇਲ, ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਨਰੇਸ਼ ਕੁਮਾਰ ਗਰਗ ਪ੍ਰਧਾਨ ਸਪੇਅਰ ਪਾਰਟਸ ਐਸੋਸੀਏਸ਼ਨ, ਸੁਮਿਤ ਗੋਇਲ ਸ਼ੈਂਟੀ ਇਲੈਕਟਿਡ ਯੂਥ ਪ੍ਰਧਾਨ ਤੋਂ ਤਰੁਣ ਗੁਪਤਾ ਸਮਾਜ ਸੇਵਕ ਨੇ ਖੂਨ-ਦਾਨ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਇਸ਼ਾਂਤ, ਜਿਤੇਸ਼, ਕੁੰਵਰ ਅਰੋਡ਼ਾ, ਅਮਨ ਬਾਂਸਲ (ਵਿੱਕੀ), ਸਾਹਿਲ, ਗੌਰਵ ਸਿੰਗਲਾ, ਅੰਕਿਤ, ਵਾਸੂ, ਵਿਕਾਸ, ਪੰਕਜ, ਸੰਦੀਪ ਸਿੰਗਲਾ, ਅਸ਼ਵਨੀ ਤੇ ਸੁਰੇਸ਼ ਬਾਂਸਲ ਮੌਜੂਦ ਸਨ। ਅਮਨ ਵਿੱਕੀ ਨੇ 12ਵੀਂ ਵਾਰੀ ਖੂਨ-ਦਾਨ ਕੀਤਾ। ਭੁਪੇਸ਼ ਤੇ ਹਿਮਾਂਸ਼ੂ ਜਿੰਦਲ ਨੇ ਦੱਸਿਆ ਕਿ ਅਸੀਂ ਪਿਛਲੇ 4 ਸਾਲਾਂ ਦੌਰਾਨ ਮੈਡੀਕਲ ਤੇ 4 ਖੂਨ-ਦਾਨ ਕੈਂਪ ਲਾਏ। ਲਗਭਗ 250 ਬੱਚਿਆਂ ਨੂੰ ਜਰਸੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਾਮਾਨ ਵੰਡਿਆ।