ਹਿਮਾਂਸ਼ੂ ਪਾਠਕ ਸੋਸ਼ਲ ਮੀਡੀਆ ਦੇ ਕੋਆਰਡੀਨੇਟਰ ਨਿਯੁਕਤ

03/15/2019 4:52:24 AM

ਫਤਿਹਗੜ੍ਹ ਸਾਹਿਬ (ਜ.ਬ.)-ਆਲ ਇੰਡੀਆ ਯੂਥ ਕਾਂਗਰਸ ਸੋਸ਼ਲ ਮੀਡੀਆ ਦੇੇ ਇੰਚਾਰਜ ਦੁਰਲਭ ਸਿੱਧੂ ਵਲੋਂ ਹਿਮਾਂਸ਼ੂ ਪਾਠਕ ਨੂੰ ਸੋਸ਼ਲ ਮੀਡੀਆ ਲੋਕ ਸਭਾ ਹਲਕਾ ਫਤਿਹਗਡ਼੍ਹ ਸਾਹਿਬ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਪਾਰਟੀ ਵਲੋਂ ਜੋ ਉਨ੍ਹਾਂ ਨੂੰ ਡਿਊਟੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਆਲ ਇੰਡੀਆ ਇੰਚਾਰਜ ਦੁਰਲਭ ਸਿੱਧੂ ਤੇ ਕੋ-ਕੋਆਰਡੀਨੇਟਰ ਪੰਜਾਬ ਜਸਕਰਨ ਸਿੰਘ ਕਾਹਲੋਂ ਦੀ ਅਗਵਾਈ ’ਚ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋਡ਼ਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

Related News