ਸ਼੍ਰੀ ਗਣਪਤੀ ਯੁਵਾ ਸੰਗਠਨ ਅਮਲੋਹ ਨੇ ਡਾ. ਹਿਮਾਂਸ਼ੂ ਸੂਦ ਤੇ ਰੁਪਲ ਸੂਦ ਦਾ ਕੀਤਾ ਸਨਮਾਨ

03/08/2019 4:13:44 AM

ਫਤਿਹਗੜ੍ਹ ਸਾਹਿਬ (ਗਰਗ)-ਸ਼੍ਰੀ ਗਣਪਤੀ ਯੁਵਾ ਸੰਗਠਨ ਅਮਲੋਹ ਵਲੋਂ ਦੰਦਾਂ ਦੇ ਮਾਹਿਰ ਡਾ. ਹਿਮਾਂਸ਼ੂ ਸੂਦ ਐੱਮ. ਡੀ. ਐੱਸ. ਅਤੇ ਡਾ. ਰੂਪਲ ਸੂਦ ਗੋਲਡ ਮੈਡਲਿਸਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਮੰਡੀ ਗੋਬਿੰਦਗਡ਼੍ਹ ਵਿਚ ਖੋਲ੍ਹੇ ਗਏ ਸੂਦ ਡੈਂਟਲ ਹਸਪਤਾਲ ਰਾਹੀਂ ਲੋਕਾਂ ਨੂੰ ਸਸਤੇ ਭਾਅ ਦਿੱਤੀਆਂ ਜਾ ਰਹੀਆਂ ਅਤਿ ਆਧੁਨਿਕ ਸਹੂਲਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੂਦ ਪਰਿਵਾਰ ਵਲੋਂ ਸਮਾਜ ਸੇਵਾ ਅਤੇ ਧਾਰਮਿਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਅਮਲੋਹ ਦੇ ਸਾਬਕਾ ਪ੍ਰਧਾਨ ਅਤੇ ਸੰਗਠਨ ਦੇ ਸਰਪ੍ਰਸਤ ਵਿੱਕੀ ਮਿੱਤਲ, ਵਿੱਕੀ ਡੱਲਾ, ਪ੍ਰਧਾਨ ਮਹਿੰਦਰਪਾਲ ਲੁਟਾਵਾ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਰਾਏ, ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਕੌਂਸਲ ਪ੍ਰਧਾਨ ਕਿਰਨ ਸੂਦ, ਭਾਜਪਾ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਗਰਗ, ਮੰਡਲ ਪ੍ਰਧਾਨ ਵਿਨੋਦ ਮਿੱਤਲ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਤੇ ਹੈਪੀ ਸੂਦ ਆਦਿ ਮੌਜੂਦ ਸਨ।

Related News