ਸੂਦ ਦੰਦਾਂ ਦੇ ਹਸਪਤਾਲ ਦੀਆਂ ਸੇਵਾਵਾਂ ਸ਼ਲਾਘਾਯੋਗ : ਭੱਲਾ

02/22/2019 4:26:25 AM

ਪਟਿਆਲਾ (ਕਮਲ, ਬੀ. ਐੱਨ. 463/2)- ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ਨੇ ਮੰਡੀ ਗੋਬਿੰਦਗਡ਼੍ਹ ’ਚ ਖੁੱਲ੍ਹੇ ਅਤਿ-ਅਧੁਨਿਕ ਸਹੂਲਤਾਂ ਵਾਲੇ ਸੂਦ ਦੰਦਾਂ ਦੇ ਹਸਪਤਾਲ ਵਲੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਹਸਪਤਾਲ ਦੇ ਡਾ. ਹਿਮਾਂਸ਼ੂ ਸੂਦ ਐੱਮ. ਡੀ. ਐੱਸ. ਤੇ ਗੋਲਡ ਮੈਡਲਿਸਟ ਡਾ. ਰੂਪਲ ਸੂਦ ਵਲੋਂ ਬਹੁਤ ਹੀ ਵਧੀਆ ਤੇ ਸਸਤੇ ਭਾਅ ’ਤੇ ਸਿਹਤ ਸੇਵਾਵਾਂ ਦੇਣ ਦਾ ਜੋ ਉਪਰਾਲਾ ਕੀਤਾ ਹੈ ਇਹ ਸ਼ਲਾਘਾਯੋਗ ਹੈ, ਕਿਉਂਕਿ ਇਸ ਸ਼ਹਿਰ ਤੇ ਇਲਾਕੇ ’ਚ ਇਸ ਤਰ੍ਹਾਂ ਦਾ ਹਸਪਤਾਲ ਨਾ ਹੋਣ ਕਾਰਨ ਲੋਕਾਂ ਨੂੰ ਦੂਰ-ਦੁਰਾਡੇ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ ਤੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਧੀਆ ਕੁਆਲੀਫਾਈਡ ਡਾਕਟਰ ਇਸ ਸ਼ਹਿਰ ਨੂੰ ਮਿਲੇ ਹਨ, ਜਿਨ੍ਹਾਂ ਨੇ ਅਤਿ-ਆਧੁਨਿਕ ਮਸ਼ੀਨਾਂ ਰਾਹੀਂ ਲੋਕਾਂ ਦਾ ਇਲਾਜ ਸ਼ੁਰੂ ਕੀਤਾ ਹੈ। ਉਨ੍ਹਾਂ ਵਿਧਾਇਕ ਰਣਦੀਪ ਸਿੰਘ ਵਲੋਂ ਵੀ ਇਸ ਉਪਰਾਲੇ ਲਈ ਇਸ ਹਸਪਤਾਲ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਹਿਮਾਂਸ਼ੂ ਸੂਦ ਨੇ ਦੱਸਿਆ ਕਿ ਮਰੀਜ ਟੈਲੀਫੋਨ ਰਾਹੀਂ ਵੀ ਸਮਾਂ ਬੁੱਕ ਕਰਵਾ ਸਕਦਾ ਹੈ।