ਪੰਜਾਬੀ ਏਕਤਾ ਪਾਰਟੀ ’ਚ ਹਰੇਕ ਵਰਗ ਨੂੰ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ : ਮਹਿਮੀ

02/12/2019 4:48:28 AM

ਪਟਿਆਲਾ (ਜੈਨ)-ਸਾਬਕਾ ਡੀ. ਆਈ. ਜੀ. ਤੇ ਪੰਜਾਬੀ ਏਕਤਾ ਪਾਰਟੀ ਦੇ ਜ਼ਿਲਾ ਆਬਜ਼ਰਵਰ ਦਰਸ਼ਨ ਸਿੰਘ ਮਹਿਮੀ ਅਤੇ ਜ਼ਿਲਾ ਦਿਹਾਤੀ ਪ੍ਰਧਾਨ ਪਲਵਿੰਦਰ ਕੌਰ ਹਰਿਆਊ ਦੀ ਅਗਵਾਈ ਹੇਠ ਇਥੇ ਪਾਰਟੀ ਵਰਕਰਾਂ ਦੀ ਭਰਵੀਂ ਇਕੱਤਰਤਾ ਹੋਈ। ਇਸ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਨੌਜਵਾਨਾਂ ਤੋਂ ਇਲਾਵਾ ਐਡਵੋਕੇਟ ਰਾਜਿੰਦਰ ਸਿੰਘ ਮੋਹਲ, ਵਰਿਆਮ ਸਿੰਘ, ਰਾਜਿੰਦਰ ਸਿੰਘ ਮਹਿਮੀ, ਦਲਵਿੰਦਰ ਸਿੰਘ ਤੇ ਨਰਿੰਦਰ ਸਿੰਘ ਨੇ ਵੀ ਹਿੱਸਾ ਲਿਆ। ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਧੰਜੂ ਨੇ ਕਿਹਾ ਕਿ ਜਥੇਬੰਦਕ ਢਾਂਚਾ ਤਿਆਰ ਹੋ ਗਿਆ ਹੈ। ਸੂਬੇ ਵਿਚ ਹਖਮਿਆਲੀ ਸਿਆਸੀ ਪਾਰਟੀਆਂ ਨਾਲ ਤਾਲਮੇਲ ਕਰ ਕੇ ਲੋਕ ਸਭਾ ਚੋਣਾਂ ਵਿਚ ਚੰਗੇ ਉਮੀਦਵਾਰ ਖਡ਼੍ਹੇ ਕੀਤੇ ਜਾਣਗੇ। ਮਹਿਮੀ ਨੇ ਕਿਹਾ ਕਿ ਹਰੇਕ ਵਰਗ ਨੂੰ ਯੋਗ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ। ਮਹਿਲਾਵਾਂ ਤੇ ਨੌਜਵਾਨ ਵਰਗ ਚੋਣਾਂ ਵਿਚ ਅਹਿਮ ਰੋਲ ਅਦਾ ਕਰਨਗੇ। ਮਹਿਮੀ ਤੇ ਹਰਿਆਊ ਨੇ ਇੰਕਸ਼ਾਫ ਕੀਤਾ ਕਿ ਪਟਿਆਲਾ ਦੇ ਐੈੱਮ. ਪੀ. ਡਾ. ਧਰਮਵੀਰ ਗਾਂਧੀ ਨੇ ਪਿਛਲੇ 57 ਮਹੀਨਿਆਂ ਦੌਰਾਨ ਹਲਕੇ ਦੇ 9 ਵਿਧਾਨ ਸਭਾਈ ਖੇਤਰਾਂ ਵਿਚ ਵਿਕਾਸ ਪ੍ਰਾਜੈਕਟਾਂ ਲਈ 25 ਕਰੋਡ਼ ਰੁਪਏ ਦੀਆਂ ਗ੍ਰਾਂਟਾਂ ਵੰਡ ਕੇ ਪਿਛਲੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ।

Related News