ਪ੍ਰਧਾਨ ਮੰਤਰੀ ਮੋਦੀ ਦੇ ਹਮਸ਼ਕਲ ਪਹੁੰਚੇ ਪਟਿਆਲਾ

02/07/2019 4:55:52 AM

ਪਟਿਆਲਾ (ਬਲਜਿੰਦਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਸ਼ਕਲ ਹੋਣ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਜਗਦੀਸ਼ ਭਾਟੀਆ ਦਿੱਲੀ ਵਾਲੇ ਅੱਜ ਸਿਟੀ ਸੈਂਟਰ ਮਾਰਕੀਟ ਪਟਿਆਲਾ ਵਿਖੇ ਨਾਕ-ਆਉਟ ਸ਼ੋਅਰੂਮ ’ਚ ਨਿੱਜੀ ਤੌਰ ’ਤੇ ਮਿਲਣ ਲਈ ਆਏ। ਜਿਉਂ ਹੀ ਉਹ ਕਾਰ ਤੋਂ ਥੱਲੇ ਉੱਤਰੇ ਤਾਂ ਸਿਟੀ ਸੈਂਟਰ ਵਿਚ ਘੁੰਮ ਰਹੇ ਕੁਝ ਵਿਅਕਤੀਆਂ ਨੇ ਦੇਖਿਆ ਤਾਂ ਉਹ ਭੁਲੇਖਾ ਖਾ ਗਏ। ਜਗਦੀਸ਼ ਭਾਟੀਆ ਇੰਨੀ ਦੇਰ ਵਿਚ ਉੱਪਰ ਨਾਕ-ਆਊਟ ਚਲੇ ਗਏ। ਉਨ੍ਹਾਂ ਦੇ ਨਿੱਜੀ ਮਿੱਤਰ ਦੀਨਾ ਗੁਪਤਾ ਤੇ ਜਤਿੰਦਰ ਗੁਪਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਇਕ ਤੋਂ ਬਾਅਦ ਇਕ ਵਿਅਕਤੀ ਨੂੰ ਇਸ ਬਾਰੇ ਪਤਾ ਲੱਗ ਗਿਆ। ਕਾਫੀ ਸੰਖਿਆ ਵਿਚ ਲੋਕ ਜਗਦੀਸ਼ ਭਾਟੀਆ ਨੂੰ ਮਿਲਣ ਲਈ ਪਹੁੰਚ ਗਏ। ਜਗਦੀਸ਼ ਭਾਟੀਆ ਨੇ ਵੀ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ। ਅਨੇਕਾਂ ਵਿਅਕਤੀਆਂ ਨਾਲ ਮੁਲਾਕਾਤ ਕੀਤੀ। ਨੌਜਵਾਨਾਂ ਨੇ ਭਾਟੀਆ ਨਾਲ ਸੈਲਫੀ ਵੀ ਲਈ। ਸ਼੍ਰੀ ਭਾਟੀਆ ਦੀ ਉਮਰ, ਸ਼ਕਲ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੇਲ ਖਾਂਦੀ ਹੈ, ਉਥੇ ਉਨ੍ਹਾਂ ਦਾ ਪਹਿਰਾਵਾ ਵੀ ਬਿਲਕੁਲ ਮੋਦੀ ਵਰਗਾ ਹੀ ਹੈ। ਇਥੇ ਇਹ ਦੱਸਣਯੋਗ ਹੈ ਜਗਦੀਸ਼ ਭਾਟੀਆ ਅਕਸਰ ਭਾਜਪਾ ਦੀਆਂ ਰੈਲੀਆਂ ਵਿਚ ਦੇਖੇ ਜਾਂਦੇ ਹਨ। ਉਨ੍ਹਾਂ ਨੂੰ ਦੇਖ ਕੇ ਲੋਕ ਅਕਸਰ ਧੋਖਾ ਖਾ ਜਾਂਦੇ ਹਨ।

Related News