ਕਾਂਗਰਸ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਖੇਤਰਾਂ ਦਾ ਨਿੱਜੀਕਰਨ ਲੋਕ-ਵਿਰੋਧੀ ਫੈਸਲੇ : ਖੱਟਡ਼ਾ

01/23/2019 9:53:27 AM

ਪਟਿਆਲਾ (ਪਰਮੀਤ)-ਕਾਂਗਰਸ ਸਰਕਾਰ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ, ਉਦੋਂ ਤੋਂ ਲੋਕਾਂ ਦੇ ਵਿਰੋਧ ਵਾਲੇ ਫੈਸਲੇ ਲੈ ਰਹੀ ਹੈ। ਹੁਣ ਇਸ ਵੱਲੋਂ ਸਿੱਖਿਆ ਤੇ ਸਿਹਤ ਖੇਤਰਾਂ ਦਾ ਨਿੱਜੀਕਰਨ ਕਰਨਾ ਵੀ ਲੋਕ-ਵਿਰੋਧੀ ਫੈਸਲਾ ਹੈ। ਇਹ ਪ੍ਰਗਟਾਵਾ ਮਾਲਵਾ ਜ਼ੋਨ-2 ਯੂਥ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟਡ਼ਾ ਨੇ ਕੀਤਾ। ®ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਖੱਟਡ਼ਾ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ 800 ਤੋਂ ਵੱਧ ਸਕੂਲ ਬੰਦ ਕਰ ਦਿੱਤੇ। ਇਸ ਮਗਰੋਂ ਸੇਵਾ ਕੇਂਦਰਾਂ ਨੂੰ ਤਾਲਾ ਲਾ ਦਿੱਤਾ ਗਿਆ। ਇਥੇ ਹੀ ਬੱਸ ਨਹੀਂ, ਕਾਂਗਰਸ ਸਰਕਾਰ ਸਰਦੀਆਂ ਦੇ ਮੌਸਮ ਦੀਆਂ ਵਰਦੀਆਂ ਵੀ ਵਿਦਿਆਰਥੀਆਂ ਨੂੰ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਇਨ੍ਹਾਂ ਅਸਫਲਤਾਵਾਂ ਤੋਂ ਪਰੇਸ਼ਾਨ ਹੋਈ ਕਾਂਗਰਸ ਨੇ ਹੁਣ ਸਿੱਖਿਆ ਤੇ ਸਿਹਤ ਖੇਤਰਾਂ ਦਾ ਨਿੱਜੀਕਰਨ ਕਰਨ ਦਾ ਮੰਦਭਾਗਾ ਫੈਸਲਾ ਕੀਤਾ ਹੈ। ®ਐਡਵੋਕੇਟ ਖੱਟਡ਼ਾ ਨੇ ਕਿਹਾ ਕਿ ਇਹ ਦੋਵੇਂ ਖੇਤਰ ਹੀ ਸਮਾਜ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ। ਸਰਕਾਰ ਇਨ੍ਹਾਂ ਦੀਆਂ ਸੇਵਾਵਾਂ ਦੇਣ ਵਿਚ ਅਸਮਰੱਥ ਸਾਬਤ ਹੋਈ ਹੈ। ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਹਿਲਾਂ ਡੇਂਗੂ ਦੇ ਰੋਗ ਨੇ ਲੋਕਾਂ ਦੀ ਜਾਨ ਲਈ। ਹੁਣ ਸਵਾਈਨ ਫਲੂ ਕਹਿਰ ਢਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲੇ ਦਾ ਇਹ ਹਾਲ ਹੈ ਤਾਂ ਫਿਰ ਸੂਬੇ ਦੇ ਹੋਰ ਹਿੱਸਿਆਂ ਦਾ ਕੀ ਹਾਲ ਹੋਵੇਗਾ? ਜੇਕਰ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਨਿੱਜੀਕਰਨ ਦਾ ਫੈਸਲਾ ਲਾਗੂ ਕਰਨ ਦਾ ਯਤਨ ਕੀਤਾ ਤਾਂ ਫਿਰ ਯੂਥ ਅਕਾਲੀ ਦਲ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਆਰੰਭੇਗਾ। ਸਰਕਾਰ ਨੂੰ ਇਹ ਲੋਕ-ਵਿਰੋਧੀ ਫੈਸਲਾ ਵਾਪਸ ਲੈਣ ਵਾਸਤੇ ਮਜਬੂਰ ਕਰੇਗਾ। ®ਮੀਟਿੰਗ ਵਿਚ ਸੁਰਜੀਤ ਸਿੰਘ ਟੌਹਡ਼ਾ, ਕੁਲਵੰਤ ਸਿੰਘ ਬਾਜਵਾ, ਮਨੋਜ ਗੇਰਾ, ਬਲਵਿੰਦਰ ਕੰਗ, ਗੁਰਦੀਪ ਸਿੰਘ ਸ਼ੇਖੂਪੁਰਾ, ਗੁਰਵਿੰਦਰ ਸਿੰਘ ਧੀਮਾਨ ਅਤੇ ਮਨਮਿੰਦਰ ਸਿੰਘ ਕੌਡ਼ਾ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।