ਪਛਡ਼ੀਆਂ ਸ਼੍ਰੇਣੀਆਂ ਵਿੰਗ ਦੇ ਜ਼ਿਲਾ ਆਬਜ਼ਰਵਰ ਗੁਰਦੀਪ ਤੇ ਮਨਮਿੰਦਰ ਦਾ ਸਨਮਾਨ

01/17/2019 10:13:21 AM

ਪਟਿਆਲਾ (ਪਰਮੀਤ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਪਛਡ਼ੀਆਂ ਸ਼੍ਰੇਣੀਆਂ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਆਬਜ਼ਰਵਰ ਬਣਨ ’ਤੇ ਗੁਰਦੀਪ ਸਿੰਘ ਸ਼ੇਖੂਪੁਰਾ ਤੇ ਮਨਮਿੰਦਰ ਸਿੰਘ ਕੌਡ਼ਾ ਨੂੰ ਸਨਮਾਨਤ ਕੀਤਾ ਗਿਆ। ®ਦੱਸਣਯੋਗ ਹੈ ਕਿ ਗੁਰਦੀਪ ਸਿੰਘ ਸ਼ੇਖੂਪੁਰਾ ਜ਼ਿਲਾ ਪ੍ਰਧਾਨ ਪਟਿਆਲਾ ਨੂੰ ਸੰਗਰੂਰ ਤੇ ਮਨਮਿੰਦਰ ਸਿੰਘ ਕੌਡ਼ਾ ਸਕੱਤਰ ਜਨਰਲ ਪਟਿਆਲਾ ਨੂੰ ਸ੍ਰੀ ਫਤਿਹਗਡ਼੍ਹ ਸਾਹਿਬ ਦਾ ਜ਼ਿਲਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਬਡੂੰਗਰ ਨੇ ਜਿਥੇ ਦੋਵੇਂ ਨੌਜਵਾਨਾਂ ਨੂੰ ਵਧਾਈ ਦਿੱਤੀ, ਉਥੇ ਆਸ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਆਪੋ-ਆਪਣੇ ਜ਼ਿਲੇ ’ਚ ਪੂਰੀ ਮਿਹਨਤ ਨਾਲ ਕੰਮ ਕੀਤਾ ਜਾਵੇਗਾ। ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਵਾਸਤੇ ਡਟ ਕੇ ਕੰਮ ਕੀਤਾ ਜਾਵੇਗਾ।

Related News