ਪੰਜਾਬ ਸਟੇਟ ਖੇਡਾਂ ''ਚ ਚਮਕਿਆ ਪਟਿਆਲਾ ਦਾ ਅਰਸ਼ਦੀਪ

12/29/2017 12:23:55 AM

ਪਟਿਆਲਾ (ਪ੍ਰਤਿਭਾ)— ਪੰਜਾਬ ਸਟੇਟ ਖੇਡਾਂ ਦੇ ਉਦਘਾਟਨ ਤੋਂ ਬਾਅਦ ਹੋਏ ਪਹਿਲੇ ਇਵੈਂਟ ਐਥਲੈਟਿਕਸ ਵਿਚ ਪਟਿਆਲਾ ਦੇ ਅਰਸ਼ਦੀਪ ਸਿੰਘ ਨੇ 800 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਜਿੱਤਿਆ। ਦੌੜ ਦੀ ਸ਼ੁਰੂਆਤ ਵਿਚ ਹੀ ਅਰਸ਼ਦੀਪ ਨੇ ਆਪਣੇ ਇਰਾਦੇ ਸਾਫ ਕਰ ਦਿੱਤੇ ਸਨ। ਟਰੈਕ ਦੇ ਦੋਨੋਂ ਰਾਊਂਡ ਲੈਂਦੇ ਹੋਏ ਬਾਕੀ ਖਿਡਾਰੀਆਂ ਤੋਂ ਅੱਗੇ ਰਹਿੰਦਿਆਂ ਫਿਨਿਸ਼ ਲਾਈਨ ਪਾਰ ਕੀਤੀ। ਦੂਜੇ ਸਥਾਨ 'ਤੇ ਸੰਗਰੂਰ ਦੇ ਮਨਪ੍ਰੀਤ ਅਤੇ ਲੁਧਿਆਣਾ ਦੇ ਗੁਰਕੋਮਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਖੇਡਾਂ ਦਾ ਉਦਘਾਟਨ ਕਰਦੇ ਹੋਏ ਡਾਇਰੈਕਟਰ ਸਪੋਰਟਸ ਤੇ ਮੁੱਖ ਮੰਤਰੀ ਦੀ ਉਪ-ਪ੍ਰਮੁੱਖ ਸਕੱਤਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਸਰਕਾਰ ਤੇ ਖਾਸ ਕਰ ਕੇ ਮੁੱਖ ਮੰਤਰੀ ਖੇਡਾਂ ਨੂੰ ਹੁੰਗਾਰਾ ਦੇਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਖੇਡ ਵਿਭਾਗ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵੀ ਭਰੋਸਾ ਦਿਵਾਇਆ। ਗਿੱਲ ਨੇ ਕਿਹਾ ਕਿ ਵਿਭਾਗ ਖੇਡਾਂ ਨੂੰ ਉੱਚ ਪੱਧਰ 'ਤੇ ਲਿਆਉਣ ਲਈ ਕਾਫੀ ਯਤਨ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। 


ਦੱਸਣਯੋਗ ਹੈ ਕਿ ਪੋਲੋ ਗਰਾਊਂਡ ਵਿਚ 3 ਦਿਨਾਂ ਤੱਕ ਚੱਲਣ ਵਾਲੀਆਂ ਖੇਡਾਂ ਦੌਰਾਨ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹਾਕੀ, ਜਿਮਨਾਸਟਿਕ, ਟੇਬਲ ਟੈਨਿਸ, ਲਾਅਨ ਟੈਨਿਸ ਤੇ ਖੋ-ਖੋ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਅੰਡਰ-25 ਦੇ 2400 ਦੇ ਲਗਭਗ ਖਿਡਾਰੀ ਭਾਗ ਲੈ ਰਹੇ ਹਨ। ਇਸ ਦੌਰਾਨ ਐੈੱਸ. ਪੀ. ਮਨਜੀਤ ਸਿੰਘ ਬਰਾੜ, ਡਿਪਟੀ ਡਾਇਰੈਕਟਰ ਸੁਰਜੀਤ ਸਿੰਘ ਸੰਧੂ, ਸਹਾਇਕ ਡਾਇਰੈਕਟਰ ਕਰਤਾਰ ਸਿੰਘ, ਡੀ. ਐੱਸ. ਓ. ਉਪਕਾਰ ਸਿੰਘ ਵਿਰਕ ਤੇ ਡੀ. ਐੈੱਸ. ਓ. ਹਰਪ੍ਰੀਤ ਸਿੰਘ ਸਮੇਤ ਹੋਰ ਹਾਜ਼ਰ ਸਨ। 
ਖੋ-ਖੋ : ਗੁਰਦਾਸਪੁਰ ਨੇ ਤਰਨਤਾਰਨ ਨੂੰ 15-1, ਮੁਕਤਸਰ ਸਾਹਿਬ ਨੇ ਮੋਗਾ ਨੂੰ 18-1 ਅਤੇ ਬਠਿੰਡਾ ਨੇ ਫਾਜ਼ਿਲਕਾ ਨੂੰ 10-8 ਨਾਲ ਹਰਾ ਕੇ ਅਗਲੇ ਦੌਰ ਵਿਚ ਜਗ੍ਹਾ ਬਣਾਈ। 
ਫੁੱਟਬਾਲ : ਫਤਿਹਗੜ੍ਹ ਸਾਹਿਬ ਨੇ ਫਾਜ਼ਿਲਕਾ ਨੂੰ 3-0 ਅਤੇ ਮਾਨਸਾ ਨੇ ਮੁਕਤਸਰ ਸਾਹਿਬ ਨੂੰ 1-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। 
ਬਾਸਕਟਬਾਲ : ਮੁਕਤਸਰ ਸਾਹਿਬ ਨੇ ਮੋਗਾ ਨੂੰ 38-16 ਅਤੇ ਗੁਰਦਾਸਪੁਰ ਨੇ ਹੁਸ਼ਿਆਰਪੁਰ ਨੂੰ 43-34 ਨਾਲ ਹਰਾ ਕੇ ਅਗਲੇ ਪੜਾਅ ਵਿਚ ਪ੍ਰਵੇਸ਼ ਕੀਤਾ। 
ਟੇਬਲ ਟੈਨਿਸ : ਲੁਧਿਆਣਾ ਨੇ ਪਠਾਨਕੋਟ ਨੂੰ 3-0, ਰੂਪਨਗਰ ਨੇ ਫਰੀਦਕੋਟ ਨੂੰ 3-0, ਬਰਨਾਲਾ ਨੇ ਬਠਿੰਡਾ ਨੂੰ 3-0, ਐੱਸ. ਏ. ਐੱਸ. ਨਗਰ ਨੇ ਫਾਜ਼ਿਲਕਾ ਨੂੰ 3-0, ਜਲੰਧਰ ਨੇ ਫਤਿਹਗੜ੍ਹ ਸਾਹਿਬ ਨੂੰ 3-0 ਅਤੇ ਪਟਿਆਲਾ ਨੇ ਮਾਨਸਾ ਨੂੰ 3-0 ਨਾਲ ਹਰਾਇਆ।
ਪਹਿਲੇ ਦਿਨ ਇਨ੍ਹਾਂ ਨੇ ਜਿੱਤੇ ਮੈਡਲ
ਸ਼ਾਟਪੁੱਟ
1. ਕਰਨਵੀਰ ਸਿੰਘ ਫਰੀਦਕੋਟ  16.80 ਮੀਟਰ
2. ਸਰੋਵਰ ਪਰਾਸ਼ਰ ਪਟਿਆਲਾ  16.44 ਮੀਟਰ
3. ਪ੍ਰਭਕਿਰਪਾਲ ਸਿੰਘ ਸੰਗਰੂਰ  16.21 ਮੀਟਰ
ਲਾਂਗ ਜੰਪ
1. ਗੁਰਦਾਸ ਸਿੰਘ ਲੁਧਿਆਣਾ 7.07 ਮੀਟਰ
2. ਜਗਰੂਪ ਸਿੰਘ ਰੂਪਨਗਰ 6.97 ਮੀਟਰ
3. ਰਾਹੁਲ ਗੁਰਦਾਸਪੁਰ 6.84 ਮੀਟਰ
110 ਮੀਟਰ ਹਰਡਲਜ਼
1. ਨਵਸ਼ਰਨ ਸਿੰਘ ਲੁਧਿਆਣਾ 15.52 ਸੈਕਿੰਡ
2. ਤਰੁਨਦੀਪ ਸਿੰਘ ਲੁਧਿਆਣਾ 15.93 ਸੈਕਿੰਡ
3. ਸਿਮਰਨਪ੍ਰੀਤ ਸਿੰਘ ਸੰਗਰੂਰ 16.42 ਸੈਕਿੰਡ